ਝਬਾਲ (ਨਰਿੰਦਰ)- ਝਬਾਲ ਅੱਡਾ ਵਿਖੇ ਇਕ ਪੰਡੋਰੀ ਰਣ ਸਿੰਘ ਦੇ ਗ਼ਰੀਬ ਪਰਿਵਾਰ ’ਤੇ ਉਸ ਵੇਲੇ ਸੰਘਣੀ ਧੁੰਦ ਕਾਰਨ ਕਹਿਰ ਟੁੱਟ ਪਿਆ ਜਦੋਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਇਕ ਮੋਟਰਸਾਈਕਲ ਸਵਾਰ ਨੂੰ ਜ਼ੋਰ ਦੀ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਜਾਣਕਾਰੀ ਅਨੁਸਾਰ ਪੰਡੋਰੀ ਰਣ ਸਿੰਘ ਵਾਸੀ ਮੰਗਲ ਸਿੰਘ ਪੁੱਤਰ ਪਾਲ ਸਿੰਘ, ਜੋ ਕਿ ਝਬਾਲ ਵਿਖੇ ਮੀਟ ਦੀਆਂ ਦੁਕਾਨਾਂ ’ਤੇ ਬੱਕਰੇ ਸਪਲਾਈ ਕਰਦਾ ਸੀ ਤੇ ਬੀਤੀ ਸਵੇਰੇ ਜਦੋਂ ਅੱਡਾ ਝਬਾਲ ਵਿਖੇ ਮੋਟਰਸਾਈਕਲ ’ਤੇ ਬੱਕਰੇ ਦੇ ਕੇ ਜਾ ਰਿਹਾ ਸੀ ਕਿ ਝਬਾਲ ਸਾਈਡ ਤੋਂ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਅੱਡਾ ਝਬਾਲ ਦੇ ਬਾਹਰ ਅੰਮ੍ਰਿਤਸਰ ਰੋਡ ’ਤੇ ਧੁੰਦ ਕਾਰਨ ਮੋਟਰਸਾਈਕਲ ਵਿੱਚ ਵੱਜੀ ਕਿ ਮੋਟਰਸਾਈਕਲ ਚਲਾ ਰਹੇ ਮੰਗਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਤੋਂ ਥਾਣੇਦਾਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੰਜਿਸ਼ ਤਹਿਤ ਵਿਅਕਤੀ ’ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ
NEXT STORY