ਗੁਰਦਾਸਪੁਰ (ਵਿਨੋਦ)- ਬਲਾਕ ਸੰਮਤੀ ਚੋਣਾਂ ਦੌਰਾਨ ਇਕ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾ ਕੇ ਉਲਟ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣੀ ਇਕ ਵਿਅਕਤੀ ਨੂੰ ਮਹਿੰਗੀ ਪੈ ਗਈ। ਉਸ ’ਤੇ ਅਣਪਛਾਤੇ ਵਿਅਕਤੀ ਬਾਹਰੋਂ ਬੁਲਾ ਕੇ ਜਿੱਥੇ ਮਾਰਕੁੱਟ ਕਰਵਾਈ, ਉੱਥੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਮਾਮਲਾ ਥਾਣਾ ਸਦਰ ਦੇ ਪਿੰਡ ਭੁੱਲੇ ਤੋਂ ਸਾਹਮਣੇ ਆਇਆ ਹੈ । ਪੀੜਤ ਦਿਲਾਵਰ ਸਿੰਘ ਦੀ ਬਾਂਹ ਤੋੜ ਦਿੱਤੀ ਗਈ ਹੈ, ਜਿਸ ਦਾ ਇਲਾਜ ਸਰਕਾਰੀ ਹਸਪਤਾਲ ਗੁਰਦਾਸਪੁਰ ’ਚ ਚੱਲ ਰਿਹਾ ਹੈ। ਜਦਕਿ ਦੂਜੇ ਪਾਸੇ ਥਾਣਾ ਸਦਰ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਉਸ ਦੇ ਬਿਆਨ ਲੈ ਲਏ ਗਏ ਹਨ। ਐੱਮ. ਐੱਲ. ਆਰ. ਥਾਣੇ ਪਹੁੰਚਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਸੁਖਵਿੰਦਰ ਸੁੱਖੀ ਦੇ ਵਿਧਾਨ ਸਭਾ 'ਚ ਬੋਲਣ 'ਤੇ ਹੰਗਾਮਾ, ਬਾਜਵਾ ਨੇ ਕਿਹਾ- 'ਪਹਿਲਾਂ ਦੱਸੋ ਕਿਹੜੀ ਪਾਰਟੀ ਦੇ ਹੋ'
ਜ਼ਖਮੀ ਦਿਲਾਵਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਕੂਟਰ ਦੀ ਵੈਲਡਿੰਗ ਕਰਵਾਉਣ ਲਈ ਪਿੰਡ ’ਚ ਹੀ ਇਕ ਦੁਕਾਨ ’ਤੇ ਆਇਆ ਸੀ ਕਿ ਪਿੱਛੋਂ ਪਿੰਡ ਦੇ ਕੁਝ ਵਿਅਕਤੀਆਂ ਨੇ ਕੁਝ ਅਣਪਛਾਤੇ ਵਿਅਕਤੀਆਂ ਸਮੇਤ ਆਉਂਦੇ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਵੀ ਕੀਤੇ ਗਏ।
ਇਹ ਵੀ ਪੜ੍ਹੋ- SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ, ਕਿਹਾ– 'ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਜਾ ਰਿਹਾ ਹੈ ਪੇਸ਼'
ਉਸਨੇ ਦੱਸਿਆ ਕਿ ਉਸ ਦੀ ਲੱਤ, ਬਾਂਹ ਅਤੇ ਪਿੱਠ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ, ਜਦਕਿ ਬੇਸਬਾਲ ਨਾਲ ਬਾਰ-ਬਾਰ ਵਾਰ ਕਰਨ ਕਾਰਨ ਉਸ ਦੀ ਸੱਜੀ ਬਾਂਹ ਵੀ ਟੁੱਟ ਗਈ ਹੈ। ਉਸ ਨੇ ਦੱਸਿਆ ਕਿ ਪਿੰਡ ਦੇ ਇਕ ਵਿਅਕਤੀ, ਜੋ ਉਹ ਚੋਣਾਂ ’ਚ ਉਮੀਦਵਾਰ ਸੀ, ਨੇ ਉਸ ਨੂੰ ਵੋਟ ਪਾਉਣ ਲਈ ਕਿਹਾ ਸੀ ਪਰ ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਸੀ, ਜਿਸ ਕਾਰਨ ਇਹ ਵਿਅਕਤੀ ਉਸ ਨਾਲ ਰਜਿੰਸ਼ ਰੱਖਣ ਲੱਗ ਪਿਆ ਅਤੇ ਇਸੇ ਕਾਰਨ ਉਸ ਨੇ ਕੁਝ ਵਿਅਕਤੀਆਂ ਨੂੰ ਬੁਲਾ ਕੇ ਮੇਰੇ ’ ਤੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
SGPC ਪ੍ਰਧਾਨ ਧਾਮੀ ਨੇ ਕਿਹਾ– 'ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਜਾ ਰਿਹਾ ਹੈ ਪੇਸ਼'
NEXT STORY