ਕਾਦੀਆਂ (ਜ਼ੀਸ਼ਾਨ)– ਕਾਦੀਆਂ ਵਿੱਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਵੱਲੋਂ ਐਕਟਿਵਾ ਸਕੂਟਰੀ ਨੂੰ ਟੱਕਰ ਮਾਰਣ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅਮਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੇ ਦੱਸਿਆ ਕਿ ਠੀਕਰੀਵਾਲ ਰੋਡ ਸਿੱਖ ਨੈਸ਼ਨਲ ਕਾਲਜ ਨੇੜੇ ਉਸਦੀ ਬੇਕਰੀ ਦੀ ਦੁਕਾਨ ਹੈ। ਸ਼ਾਮ ਸਮੇਂ ਉਸਦੇ ਮਾਮਾ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪ੍ਰਤਾਪ ਨਗਰ, ਰੇਲਵੇ ਰੋਡ ਕਾਦੀਆਂ ਉਸਨੂੰ ਮਿਲਣ ਆਏ ਹੋਏ ਸਨ। ਜਦੋਂ ਉਹ ਐਕਟੀਵਾ ‘ਤੇ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ
ਟੱਕਰ ਕਾਰਨ ਅਵਤਾਰ ਸਿੰਘ ਅਤੇ ਸਕੂਟਰੀ ‘ਤੇ ਬੈਠਿਆ ਹੋਰ ਵਿਅਕਤੀ ਸੜਕ ‘ਤੇ ਡਿੱਗ ਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਮੋਟਰਸਾਈਕਲ ਚਾਲਕ ਆਪਣਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰਨ ‘ਤੇ ਏ.ਐਸ.ਆਈ ਗੁਰਨਾਮ ਸਿੰਘ ਵੱਲੋਂ ਅਮਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਥਾਣਾ ਕਾਦੀਆਂ ਵਿੱਚ ਮੁਕੱਦਮਾ ਨੰਬਰ 32 ਤਹਿਤ ਧਾਰਾ 281, 125-ਏ, 324(4) ਬੀ.ਐਨ.ਐਸ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਨਵੀਂ ਕਾਲੋਨੀ ਦੀ ਉਸਾਰੀ ਦੌਰਾਨ ਕੱਟੇ ਗਏ ਰੁੱਖ, ਨਗਰ ਕੌਂਸਲ ਨੇ ਨੋਟਿਸ ਕੀਤਾ ਜਾਰੀ
NEXT STORY