ਅੰਮ੍ਰਿਤਸਰ (ਸਰਬਜੀਤ)- ਵਿਧਾਨ ਸਭਾ ਚੋਣਾਂ ਨਿਰਵਿਘਨ ਹੋਣ ਦਾ ਸ਼ੁਕਰਾਨਾ ਅਤੇ ਪਾਰਟੀ ਦੀ ਜਿੱਤ ਦੀ ਅਰਦਾਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੌਜੂਦਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਦੋਵਾਂ ਆਗੂਆਂ ਵੱਲੋਂ ਵਾਹਿਗੁਰੂ ਅੱਗੇ 10 ਮਾਰਚ ਨੂੰ ਆਉਣ ਵਾਲੇ ਚੋਣਾਂ ਦੇ ਚੰਗੇ ਨਤੀਜਿਆਂ ਦੀ ਅਰਦਾਸ ਕੀਤੀ ਗਈ। ਇਥੇ ਪਹੁੰਚਣ ’ਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਦੇ ਅਧਿਕਾਰੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨਿਰਵਿਘਨ ਹੋਣ ਦਾ ਸ਼ੁਕਰਾਨਾ ਅਤੇ ਪਾਰਟੀ ਦੀ ਜਿੱਤ ਦੀ ਅਰਦਾਸ ਨੂੰ ਲੈ ਕੇ ਉਹ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਸਾਨੂੰ ਪੂਰੀ ਆਸ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ, ਬਸਪਾ ਦਾ ਸਾਥ ਦਿੱਤਾ ਹੈ, ਉਹ ਪੂਰਨ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਾਉਣ ਲਈ ਸਾਡੇ ਨਾਲ ਜੁੜੇ ਹਨ।
ਲੋਕਾਂ ਦੇ ਪਿਆਰ ਸਦਕਾ 80 ਤੋਂ ਵਧ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ, ਬਸਪਾ ਦੀ ਸਰਕਾਰ ਪੰਜਾਬ ਵਿਚ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਹੋਰ ਨਾਲ ਗਠਜੋੜ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ।
ਅਜਨਾਲਾ ’ਚ ਬਣੇ ਸਟਰੌਂਗ ਰੂਮ ਦਾ SSP ਦਿਹਾਤੀ ਨੇ ਲਿਆ ਜਾਇਜ਼ਾ, ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ
NEXT STORY