ਗੁਰਦਾਸਪੁਰ (ਵਿਨੋਦ) - ਅੱਜ ਸਿਵਲ ਹਸਪਤਾਲ ਗੁਰਦਾਸਪੁਰ ’ਚ ਸਮੂਹ ਸਟਾਫ਼ ਨਰਸਾਂ ਵੱਲੋਂ ਕਮੇਡੀਅਨ ਕਪਿਲ ਸ਼ਰਮਾ ਵੱਲੋਂ ਆਪਣੇ ਸ਼ੋਅ ’ਚ ਨਰਸਾਂ ਦੇ ਪ੍ਰਤੀ ਵਰਤੀ ਗਲਤ ਸ਼ਬਦਾਂਵਾਲੀ ਖ਼ਿਲਾਫ਼ ਦੋ ਘੰਟੇ ਕੰਮਕਾਜ ਠੱਪ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਐੱਸ.ਐੱਮ.ਓ ਡਾ.ਚੇਤਨਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸਮਿੰਦਰ ਕੌਰ ਘੁੰਮਣ ਨੇ ਦੱਸਿਆ ਕਿ ਪਿਛਲੇਂ ਦਿਨੀਂ 1ਅਕਤੂਬਰ 2022 ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿਚ ਨਰਸਾਂ ਦੇ ਬਾਰੇ ’ਚ ਜੋ ਬੋਲਿਆ ਗਿਆ, ਉਹ ਅਤੀ ਨਿੰਦਣਯੋਗ ਹੈ। ਇਸ ਨਾਲ ਪੂਰੇ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਦੀਆਂ ਨਰਸਿੰਗ ਸਟਾਫ ’ਚ ਰੋਸ ਪਾਇਆ ਗਿਆ। ਇਸ ਦੇ ਵਿਰੋਧ ’ਚ ਅੱਜ ਨਰਸਾਂ ਨੇ ਦੋ ਘੰਟੇ ਕੰਮਕਾਜ ਠੱਪ ਕਰਕੇ ਰੋਸ ਪ੍ਰਗਟ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਸ਼ੋਅ ’ਚ ਵਾਰ-ਵਾਰ ਸਾਡੇ ਕਿੱਤੇ ਦੀ ਤੌਹੀਨ ਕੀਤੀ ਜਾਂਦੀ ਹੈ, ਜਦਕਿ ਨਰਸਿੰਜ ਭੈਣਾਂ ਆਪਣੇ ਘਰ, ਪਰਿਵਾਰ ਛੱਡ ਕੇ ਆਪਣੀ ਸਿਹਤ ਔਖੇ ਪਰੋਖੇ ਕਰਕੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਪਿਲ ਸ਼ਰਮਾ ਅਤੇ ਸੋਨੀ ਚੈਨਲ ਆਪਣੇ ਬੋਲੇ ਬੋਲਾਂ ਲਈ ਜਦੋਂ ਤੱਕ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਅੱਜ ਤੋਂ ਪੰਜਾਬ ਦੀਆਂ ਸਾਰੀਆਂ ਨਰਸਾਂ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਕਰਨਗੀਆਂ। ਇਸ ਮੌਕੇ ਹਰਜੀਤ ਕੌਰ, ਰਾਣੀ ਦੇਵੀ, ਜਸਬੀਰ ਕੌਰ, ਕਵਿਤਾ, ਸੋਨੀਆ ਮੱਟੂ, ਵੰਦਨਾ ਆਦਿ ਹਾਜ਼ਰ ਸਨ।
ਪ੍ਰਸ਼ਾਸਨ ਦੇ ਰਡਾਰ ’ਤੇ ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ‘ਬੰਬ’ ਦੇ ਨਾਜਾਇਜ਼ ਕਾਰਖਾਨੇ
NEXT STORY