ਗੁਰਦਾਸਪੁਰ (ਗੁਰਪ੍ਰੀਤ)- ਆਏ ਦਿਨ ਬਟਾਲਾ 'ਚ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੁੰਦਾ ਰਹਿੰਦਾ ਹੈ। ਬੀਤੇ ਦਿਨ ਵੀ ਦੇਰ ਰਾਤ ਨੂੰ ਫਿਰ ਇਕ ਘਟਨਾ ਵਾਪਰੀ, ਜਿਥੇ 2 ਅਣਪਛਾਤੇ ਲੁਟੇਰਿਆਂ ਨੇ ਵਪਾਰੀ ਤੋਂ ਕਾਰ ਲੁੱਟ ਲਈ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਸ 'ਤੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਹੋਏ ਨਤਮਸਤਕ
ਜਾਣਕਾਰੀ ਮੁਤਾਬਕ ਬੀਤੇ ਦਿਨ ਜਿਸ ਜਗ੍ਹਾ 'ਤੇ ਸ਼ਿਵ ਸੈਨਾ ਆਗੂ ਦੇ ਪੁੱਤਰ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ, ਉਸ ਸਥਾਨ ਤੋਂ ਕਰੀਬ 20 ਮੀਟਰ ਦੂਰ ਆਨੰਦ ਗਿਫਟ ਹਾਊਸ ਦੇ ਮਾਲਕ ਤੋਂ 2 ਨਕਾਬਪੋਸ਼ ਲੁਟੇਰਿਆਂ ਨੇ ਹੌਂਡਾ ਸਿਟੀ ਕਾਰ ਖੋਹ ਲਈ। ਇਸ ਦੌਰਾਨ ਪੀੜਤ ਸੁਨਾਲ ਚਾਚੋਵਾਲੀਆ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਹ ਆਪਣੀ ਦੁਕਾਨ 'ਤੇ ਕੁਝ ਜ਼ਰੂਰੀ ਦਸਤਾਵੇਜ਼ ਲੈਣ ਗਿਆ ਸੀ। ਜਦੋਂ ਉਹ ਕਾਰ 'ਚ ਦਸਤਾਵੇਜ਼ ਰੱਖਣ ਗਿਆ ਤਾਂ ਪਿੱਛੇ ਤੋਂ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਗਰਮੀ ਨੇ ਕੱਢੇ ਵੱਟ, ਹੁੰਮਸ ਤੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਖ਼ਰਾਬ ਕੀਤਾ ਵੀਕਐਂਡ
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਉਹ ਠਾਣੇ ਗਏ ਤਾਂ ਗੇਟ ਬੰਦ ਸੀ ਅਤੇ ਪੁਲਸ ਵਾਲਿਆਂ ਨੇ ਅੰਦਰੋਂ ਕਿਹਾ ਕਿ ਉਹ ਡਰਦੇ ਹਨ, ਇਸ ਲਈ ਗੇਟ ਬੰਦ ਕਰ ਕੀਤਾ ਹੋਇਆ ਹੈ। ਇਸ 'ਤੇ ਸੁਨੀਲ ਨੇ ਕਿਹਾ ਕਿ ਜੇਕਰ ਪੁਲਸ ਵਾਲੇ ਹੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਣਗੇ ਤਾਂ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਹੋਏ ਨਤਮਸਤਕ
NEXT STORY