ਤਰਨਤਾਰਨ (ਰਮਨ)- ਨਜ਼ਦੀਕੀ ਪਿੰਡ ਰਟੌਲ ਵਿਖੇ ਮੌਜੂਦ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਇੱਕ ਚੋਰ ਵੱਲੋਂ ਤਾਲਾ ਤੋੜ ਕੇ ਸੈਂਟਰ ਅੰਦਰ ਮੌਜੂਦ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੇ ਮੁਲਜ਼ਮ ਨੂੰ ਨਾਮਜ਼ਦ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮਨਦੀਪ ਕੌਰ ਕਮਿਊਨਿਟੀ ਹੈਲਥ ਅਫਸਰ ਵੱਲੋਂ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਕਿ 11 ਮਾਰਚ ਦੀ ਸਵੇਰ ਜਦੋਂ ਉਹ ਪਿੰਡ ਰਟੌਲ ਵਿਖੇ ਮੌਜੂਦ ਪ੍ਰਾਈਮਰੀ ਹੈਲਥ ਸੈਂਟਰ ਕੇਂਦਰ ਵਿਖੇ ਡਿਊਟੀ ’ਤੇ ਪੁੱਜੇ ਤਾਂ ਦਫਤਰ ਦਾ ਮੇਨ ਗੇਟ ਵਾਲਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ
ਇਸ ਦੌਰਾਨ ਚੈੱਕ ਕਰਨ ’ਤੇ ਪਾਇਆ ਗਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਦੋ ਇਨਵਰਟਰ ਬੈਟਰੇ, ਇਕ ਕੰਪਿਊਟਰ, ਦੋ ਪ੍ਰਿੰਟਰ,ਸੀ.ਪੀ.ਯੂ, ਕਮਰਸ਼ੀਅਲ ਗੈਸ, ਘਰੇਲੂ ਗੈਸ ਸਲੰਡਰ, ਬੀ.ਪੀ ਮਸ਼ੀਨ, ਫੀਟਲ ਡੋਪਲਰ,ਬੀ.ਪੀ ਮੀਟਰ ,ਸਿਵਿਲ ਸਰਜਨ ਦੀ ਡਿੱਜੀ ਕਿੱਟ,4 ਸਰਜੀਕਲ ਸੀਜ਼ਰ, ਮਾਈਕਰੋਸਕੋਪ ਅਤੇ ਹੋਰ ਦਫਤਰੀ ਕਾਗਜ਼ਾਤ ਆਦਿ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ
ਮਨਦੀਪ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਇਹ ਚੋਰੀ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕੀਤੀ ਗਈ ਹੈ। ਜਾਣਕਾਰੀ ਦਿੰਦੇ ਥਾਣਾ ਸਿਟੀ ਤਰਨ ਤਾਰਨ ਦੇ ਮੁਖੀਖ ਇੰਸਪੈਕਟਰ ਨਵਦੀਪ ਭੱਟੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਨੇ ਮਨਦੀਪ ਕੌਰ ਦੇ ਬਿਆਨਾਂ ਹੇਠ ਗੁਰਸੇਵਕ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਰਟੌਲ ਦੇ ਖਿਲਾਫ ਪਰਚਾ ਦਰਜ ਕਰਦੇ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ
NEXT STORY