ਫਤਿਆਬਾਦ, (ਕੰਵਲ ਸੰਧੂ)- ਨੇਡ਼ਲੇ ਪਿੰਡ ਖੁਵਾਸਪੁਰ ਦੇ ਖੇਤਾਂ ’ਚ ਲੱਗਾ ਬੰਬੀ ਦਾ ਟਰਾਂਸਫਾਰਮਰ ਚੋਰੀ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਬੰਬੀ ਦੇ ਮਾਲਕ ਗੁਰਬਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਸ ਦੀ ਬੰਬੀ ’ਤੇ ਟਰਾਂਸਫਾਰਮਰ ਲੱਗਾ ਹੋਇਆ ਹੈ ਤੇ ਬੀਤੀ ਰਾਤ ਚੋਰਾਂ ਵਲੋਂ ਉਸ ਟਰਾਂਸਫਾਰਮਰ ਦਾ ਤਾਂਬਾ ਤੇ ਹੋਰ ਸਾਮਾਨ ਚੋਰੀ ਕਰ ਲਿਆ ਤੇ ਖਾਲੀ ਬਕਸਾ ਉਥੇ ਹੀ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪਾਵਰਕਾਮ ਫਤਿਆਬਾਦ ਤੇ ਪੁਲਸ ਚੌਕ ਫਤਿਆਬਾਦ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਿੰਡ ਖੁਵਾਸਪੁਰ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਚੋਰਾਂ ਦਾ ਗਿਰੋਹ ਬਹੁਤ ਸਰਗਰਮ ਹੈ ਤੇ ਜੋ ਕਿਸਾਨਾਂ ਦੇ ਖੇਤਾਂ ਵਿਚ ਬਾਸਮਤੀ ਦੀ ਫਸਲ ਖੇਤਾਂ ਵਿਚੋਂ ਰਾਤ ਵੇਲੇ ਝਾਡ਼ ਕੇ ਲੈ ਜਾਂਦਾ ਹੈ।
ਜ਼ਿਲਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ 244 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
NEXT STORY