ਬਟਾਲਾ, (ਬੇਰੀ)- ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਹਥਿਆਰਾਂ ਦੀ ਨੋਕ ’ਤੇ ਖੋਹੀ ਇਨੋਵਾ ਕ੍ਰਿਸਟਾ ਗੱਡੀ ਦੇ ਮਾਮਲੇ ਵਿਚ ਸ਼ਾਮਲ 3 ਹੋਰ ਮੁਲਜ਼ਮਾਂ ਨੂੰ ਅੱਜ ਬਟਾਲਾ ਪੁਲਸ ਨੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਪੁਲਸ ਲਾਈਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕੁੱਝ ਨੌਜਵਾਨਾਂ ਨੇ ਅੰਮ੍ਰਿਤਸਰ ਏਜੰਸੀ ਦੇ ਬਾਹਰੋਂ ਇਨੋਵਾ ਗੱਡੀ ਹਥਿਆਰਾਂ ਦੀ ਨੋਕ ’ਤੇ ਖੋਹੀ ਸੀ। ਇਸ ਦੌਰਾਨ ਪੁਲਸ ਅਤੇ ਮੁਲਜ਼ਮਾਂ ਦੇ ਵਿਚਕਾਰ ਝੜਪ ਤੋਂ ਬਾਅ ਦ ਇਕ ਨੌਜਵਾਨ ਯੁੱਧਬੀਰ ਸਿੰਘ ਉਰਫ ਯੋਧਾ ਪੁੱਤਰ ਗੁਰਜੀਤ ਸਿੰਘ ਵਾਸੀ ਗਦਲੀ ਥਾਣਾ ਜੰਡਿਆਲਾ ਗੁਰੂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਬਾਕੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਖੋਹੀ ਹੋਈ ਗੱਡੀ ਪੁਲਸ ਵਲੋਂ ਬਰਾਮਦ ਕਰ ਲਈ ਗਈ ਅਤੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਅਸਲਾ ਐਕਟ ਤਹਿਤ ਦਰਜ ਕਰ ਦਿੱਤਾ ਗਿਆ ਸੀ।
®ਐੱਸ. ਐੱਸ. ਪੀ. ਨੇ ਦੱਸਿਆ ਕਿ ਬਾਕੀ ਦੇ ਫਰਾਰ ਹੋਏ ਮੁਲਜ਼ਮਾਂ ਨੂੰ ਫਡ਼ਨ ਲਈ ਇਕ ਸਪੈਸ਼ਲ ਪੁਲਸ ਟੀਮ ਦਾ ਗਠਨ ਐੱਸ. ਪੀ. ਇਨਵੈੱਸਟੀਗੇਸ਼ਨ ਵਿਪਨ ਚੌਧਰੀ ਦੀ ਅਗਵਾਈ ਹੇਠ ਕੀਤਾ ਗਿਆ। ਉਕਤ ਟੀਮ ਨੇ ਆਪਣੀ ਤਫਤੀਸ਼ ਦੌਰਾਨ ਉਕਤ ਮਾਮਲੇ ਵਿਚ ਸ਼ਾਮਲ 3 ਨੌਜਵਾਨਾਂ ਨੂੰ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਸਵ. ਪਰਗਟ ਸਿੰਘ ਵਾਸੀ ਜੰਡੋਕੇ, ਸਰਹਾਲੀ ਖੁਰਦ ਨੂੰ ਉਸਦੇ ਰਿਹਾਇਸ਼ੀ ਪਿੰਡ ਤੋਂ ਗ੍ਰਿਫਤਾਰ ਕਰਦਿਆਂ ਇਕ ਦੇਸੀ ਪਿਸਤੌਲ ਸਮੇਤ 4 ਰੌਂਦ ਜ਼ਿੰਦਾ ਬਰਾਮਦ ਕੀਤੇ ਜਦਕਿ ਕੰਵਲਪ੍ਰੀਤ ਸਿੰਘ ਉਰਫ ਕੰਵਲ ਪੁੱਤਰ ਸਵਰਨ ਸਿੰਘ ਵਾਸੀ ਨੌਸ਼ਹਿਰਾ ਖੁਰਦ ਮਜੀਠਾ ਰੋਡ ਅੰਮ੍ਰਿਤਸਰ ਹਾਲ ਵਾਸੀ ਜਮਾਲਪੁਰ ਕਾਲੋਨੀ ਲੁਧਿਆਣਾ ਨੂੰ ਜੰਡਿਆਲਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਇਕ ਦੇਸੀ ਪਿਸਤੌਲ ਸਮੇਤ 3 ਜ਼ਿੰਦਾ ਰੌਂਦ ਅਤੇ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਤੋਂ ਬੀਤੀ 27 ਸਤੰਬਰ 2018 ਨੂੰ ਖੋਹੀ ਹੋਈ ਕਰੇਟਾ ਕਾਰ ਜਿਸ ਨੂੰ ਜਾਅਲੀ ਨੰਬਰ ਲਗਾਇਆ ਹੋਇਆ ਸੀ, ਬਰਾਮਦ ਕੀਤੀ ਹੈ ਅਤੇ ਕੰਵਲਪ੍ਰੀਤ ਸਿੰਘ ਕੰਵਲ ਹੀ ਇਸ ਸਾਰੇ ਮਾਮਲੇ ਦਾ ਮਾਸਟਰਮਾਈਂਡ ਸੀ।
ਬਲਬੀਰ ਰਾਜਸਥਾਨ ਤੋਂ ਹੋਰ ਮੁਲਜ਼ਮਾਂ ਨੂੰ ਕਰਦਾ ਸੀ ਹਥਿਆਰ ਸਪਲਾਈ
ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਉਕਤ ਦੋਵਾਂ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਬਲਬੀਰ ਸਿੰਘ ਨਿਹੰਗ ਪੁੱਤਰ ਕਾਬਲ ਸਿੰਘ ਵਾਸੀ 8-ਏ, ਗੰਗਾਨਗਰ ਰਾਜਸਥਾਨ ਨੂੰ ਸੁਲਤਾਨਪੁਰ ਲੋਧੀ ਦੇ ਏਰੀਆ ’ਚੋਂ ਗ੍ਰਿਫਤਾਰ ਕੀਤਾ ਹੈ, ਜਿਸ ਪਾਸੋਂ ਵੀ ਇਕ ਰਿਵਾਲਵਰ ਸਮੇਤ 5 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ। ਪੁਲਸ ਮੁਖੀ ਨੇ ਦੱਸਿਆ ਕਿ ਬਲਬੀਰ ਸਿੰਘ ਬਾਕੀ ਦੇ ਕਥਿਤ ਦੋਸ਼ੀਆਂ ਨੂੰ ਅਸਲਾ ਸਪਲਾਈ ਕਰਦਾ ਸੀ। ਉਕਤ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਮੁਕੱਦਮਾ ਅਸਲਾ ਐਕਟ ਤਹਿਤ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਸਿਟੀ ਵੀ ਟਰੇਸ ਹੋ ਗਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਜਾਰੀ ਹੈ।
®ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਉਕਤ ਮੁਲਜ਼ਮ ਬਟਾਲਾ ’ਚੋਂ ਗੱਡੀ ਖੋਹਣ ਦੀ ਫਿਰਾਕ ਵਿਚ ਸੀ ਅਤੇ ਸ਼ਹਿਰ ਦੇ ਬਾਹਰ ਨਿਕਲਣ ਦੇ ਰਸਤਿਆਂ ’ਤੇ ਹਰ ਜਗ੍ਹਾ ਨਾਕੇ ਹੋਣ ਕਰ ਕੇ ਇਹ ਬਟਾਲਾ ’ਚ ਵਾਰਦਾਤ ਨਹੀਂ ਕਰ ਸਕੇ। ਇਸ ਘਟਨਾਕ੍ਰਮ ’ਚ ਬਹਾਦਰੀ ਦਿਖਾਉਣ ਵਾਲੇ ਪੁਲਸ ਮੁਲਾਜ਼ਮਾਂ ਲਈ ਗਲੈਂਟਰੀ ਮੈਡਲ ਦੇਣ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ।
ਅੰਮ੍ਰਿਤਸਰ : ਕਾਰਾਂ ਦੀ ਭਿਆਨਕ ਟੱਕਰ ਦੌਰਾਨ 2 ਜ਼ਖਮੀ
NEXT STORY