ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਰੋਕਣ ਲਈ ਪ੍ਰਸ਼ਾਸ਼ਨ ਨੇ ਖੇਤੀਬਾੜੀ ਵਿਭਾਗ ਵੱਲੋਂ ਜਿਥੇ ਆਮ ਦਿਨਾਂ ਵਿਚ ਸਖ਼ਤੀ ਕੀਤੀ ਜਾ ਰਹੀ ਹੈ ਉਥੇ ਅੱਜ ਛੁਟੀ ਵਾਲੇ ਦਿਨ ਜ਼ਿਆਦਾ ਕਿਸਾਨਾਂ ਵੱਲੋਂ ਅੱਗ ਲਗਾਉਣ ਦੀ ਸੰਭਾਵਨਾ ਹੋਣ ਕਾਰਨ ਸਮੁੱਚੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਹੋਰ ਟੀਮਾਂ ਨੇ ਸਖ਼ਤ ਰੁਖ ਅਪਣਾਇਆ। ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਕਈ ਥਾਵਾਂ 'ਤੇ ਖੁਦ ਖੇਤਾਂ ਵਿਚ ਜਾ ਕੇ ਤੰਗਲੀ ਤੇ ਹੋਰ ਸਮਾਨ ਨਾਲ ਅੱਗ ਬੁਝਾਈ ਤੇ ਅਨੇਕਾਂ ਥਾਵਾਂ 'ਤੇ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ਬੁਝਾਈ। ਪੂਰੇ ਜ਼ਿਲ੍ਹੇ ਅੰਦਰ ਅੱਗ ਲਗਾਉਣ ਦੇ ਸਿਰਫ਼ 2 ਮਾਮਲੇ ਹੀ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ ਸਾਲ 28 ਅਕਤੂਬਰ ਤੱਕ 650 ਤੋਂ ਜ਼ਿਆਦਾ ਖੇਤਾਂ ਵਿਚ ਅੱਗ ਲੱਗ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਜ਼ਿਲ੍ਹੇ ਨੂੰ 79 ਕਲੱਸਟਰਾਂ ਵਿਚ ਵੰਡ ਕੇ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਹਨ ਅਤੇ 1221 ਪਿੰਡਾਂ ਵਿਚ 331 ਅਧਿਕਾਰੀ ਅਤੇ ਕਰਮਚਾਰੀ ਤੈਨਾਤ ਕੀਤੇ ਗਏ ਹਨ। ਹਰੇਕ ਨੋਡਲ ਅਧਿਕਾਰੀ ਨੂੰ 3 ਤੋਂ 4 ਪਿੰਡਾਂ ਅਲਾਟ ਕਰਕੇ ਇਨਾਂ ਪਿੰਡਾਂ ਵਿਚ ਮੁਸ਼ਤੈਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ- ਫੌਜ ਦੀਆਂ ਤਸਵੀਰਾਂ ਤੇ ਜਾਣਕਾਰੀ ਪਾਕਿ ਭੇਜਣ ਵਾਲਾ ‘ਆਰਮੀ ਟੇਲਰ’ ਕਾਬੂ, ਕੰਮ ਕਰਨ 'ਤੇ ਮਿਲਦੀ ਸੀ ਮੋਟੀ ਰਕਮ
ਬੀਤੀ ਸ਼ਾਮ ਤੱਕ ਜ਼ਿਲ੍ਹੇ ਅੰਦਰ ਕਰੀਬ 66 ਫੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ ਜਦੋਂ ਕਿ ਅੱਗ ਲੱਗਣ ਦੇ 83 ਸਪਾਟ ਸਾਹਮਣੇ ਆਏ ਹਨ। ਪਰ ਪਿਛਲੇ ਸਾਲ ਇਸ ਦਿਨ ਤੱਕ 70 ਫੀਸਦੀ ਝੋਨਾ ਕੱਟਿਆ ਗਿਆ ਸੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ 650 ਨੂੰ ਪਾਰ ਕਰ ਗਈ ਸੀ।
ਇਹ ਵੀ ਪੜ੍ਹੋ- ਵਿਧਵਾ ਮਾਂ ਨੇ ਬੈਂਕ 'ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ
ਬੇਲਰ, ਸੁਪਰਸੀਡਰ ਵਰਗੀਆਂ ਮਸ਼ੀਨਾਂ ਨੇ ਹੱਲ ਕੀਤੀ ਕਿਸਾਨਾਂ ਦੀ ਸਮੱਸਿਆ
ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਹੁਣ ਅੱਗ ਲਗਾਏ ਬਗੈਰ ਅਸਾਨੀ ਨਾਲ ਹੀ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਅਤੇ ਪਰਾਲੀ ਇਕੱਤਰ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ 150 ਤੋਂ ਜਿਆਦਾ ਬੇਲਰ ਚਲ ਰਹੇ ਹਨ ਅਤੇ ਸੁਪਰ ਸੀਡਰ, ਸਰਫੇਸ ਸੀਡਰ ਸਮੇਤ ਕਈ ਤਰਾਂ ਦੀਆਂ ਮਸ਼ੀਨਾਂ ਰਹਿੰਦ ਖੂੰਹਦ ਦੇ ਨਿਪਟਾਰੇ ਅਤੇ ਕਣਕ ਦੀ ਬਿਜਾਈ ਲਈ ਵਰਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਝੋਨੇ/ਬਾਸਮਤੀ ਦੀ ਕਟਾਈ ਉਪਰੰਤ ਖੇਤ ਵਿੱਚ ਖੜੇ ਫ਼ਸਲ ਦੇ ਕਰਚਿਆਂ ਵਿੱਚ ਹੀ ਕਣਕ ਦੇ 40-50 ਕਿਲੋਂ ਪ੍ਰਤੀ ਏਕੜ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਦਰਦਨਾਕ ਮੌਤ, ਮੁਸ਼ੱਕਤ ਨਾਲ ਬਾਹਰ ਕੱਢੀਆਂ ਲਾਸ਼ਾਂ
NEXT STORY