ਪਠਾਨਕੋਟ (ਅਦਿਤਿਆ ):-ਭਗਵਾਨ ਰਾਮ ਦੇ ਅਯੁੱਧਿਆ ਵਿਚ 22 ਜਨਵਰੀ ਨੂੰ ਹੋ ਰਹੇ ਇਤਹਾਸਿਕ ਪ੍ਰਾਣ ਪ੍ਰਤਿਸ਼ਠਾ ਦੇ ਮਹਾਨ ਉਤਸਵ 'ਤੇ ਸ਼ਹਿਰ ਪਠਾਨਕੋਟ ਪੂਰੀ ਤਰ੍ਹਾਂ ਭਗਵਾਨ ਦੇ ਰੰਗਾਂ ਵਿਚ ਰੰਗ ਕੇ ਰਾਮਮਈ ਹੋ ਗਿਆ ਹੈ। ਸ਼ਹਿਰ ਦੇ ਬਾਜ਼ਾਰ, ਗਲੀਆਂ, ਮੁਹੱਲੇ, ਮੰਦਰ ਸਾਰੇ ਚੌਂਕ ਭਗਵਾਨ ਰਾਮ ਦੇ ਕੇਸਰੀ ਝੰਡਿਆਂ ਨਾਲ ਸੱਜ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਹਨ ਅਤੇ ਜੈ ਸੀਆ ਰਾਮ ਦੇ ਜੈਕਾਰੇ ਲੱਗ ਰਹੇ ਹਨ। ਸ਼ਹਿਰ ਦੀ ਹਰ ਮਾਰਕੀਟ ਅਤੇ ਬਾਜ਼ਾਰ, ਘਰ, ਦਫ਼ਤਰ ਰੰਗ ਬਰੰਗੀਆਂ ਲਾਈਟਾਂ ਨਾਲ ਸੱਜ ਕਿ ਮਨਮੋਹਕ ਨਜ਼ਾਰਾ ਪੇਸ਼ ਕਰ ਰਹੇ ਹਨ। ਸ਼ਹਿਰ ਦੇ ਵਪਾਰ ਮੰਡਲ, ਹਿੰਦੂ ਸਿੱਖ ਏਕਤਾ ਕਲੱਬ ਦੇ ਮੈਂਬਰ, ਪਠਾਨਕੋਟ ਵਿਕਾਸ ਮੰਚ ਦੇ ਮੈਂਬਰ, ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰ, ਰਾਮ ਲੀਲਾ ਦੇ ਮੈਂਬਰ, ਮੰਦਿਰਾਂ ਦੇ ਪ੍ਰਧਾਨ, ਨਿੱਜੀ ਬੈਂਕਾਂ ਦੇ ਮੁਲਾਜ਼ਮ ਅਤੇ ਸਰਕਾਰੀ ਮੁਲਾਜ਼ਮ ਜੋ ਭਗਵਾਨ ਰਾਮ ਪ੍ਰਤੀ ਆਪਣੀ ਆਸਥਾ ਰੱਖਦੇ ਹਨ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
ਇਸ ਇਤਿਹਾਸਿਕ ਸਮਾਰੋਹ ਨੂੰ ਇਕ ਯਾਦਗਾਰ ਬਣਾਉਣ ਲਈ ਪੱਬਾਂ ਭਾਰ ਹੋਏ ਹਨ। ਔਰਤਾਂ ਬੱਚਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਗਲੀ ਮੁਹੱਲਿਆਂ ਵਿਚ ਜਾ ਕੇ ਢੋਲ ਦੀ ਥਾਪ 'ਤੇ ਸਵੇਰੇ ਸ਼ਾਮ ਪ੍ਰਭਾਤ ਫੇਰੀਆਂ ਕੱਢ ਰਹੇ ਹਨ। ਸ਼ਹਿਰ ਦੇ ਬਜ਼ਾਰਾਂ, ਮੰਦਿਰਾਂ ਅਤੇ ਹੋਰ ਧਾਰਮਿਕ ਅਸਥਾਨਾਂ 'ਤੇ ਵੱਡੀਆਂ-ਵੱਡੀਆਂ ਸਕਰੀਨਾਂ ਲਾ ਕੇ ਰਾਮ ਭਗਤਾ ਨੂੰ ਭਗਵਾਨ ਰਾਮ ਦੀ ਜਨਮ ਭੂਮੀ ਅਯੋਦਿਆ ਤੋਂ ਹੋ ਰਹੇ ਸਿੱਧੇ ਪ੍ਰਸਾਰਨ ਨੂੰ ਲਾਈਵ ਦਿਖਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਨਗਰ ’ਚ ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ, ਸੂਰਜ ਦੇਵਤਾ ਨੇ ਪੂਰੇ ਦਿਨ ਨਹੀਂ ਦਿੱਤੇ ਦਰਸ਼ਨ
NEXT STORY