ਬਟਾਲਾ/ਘੁਮਾਣ (ਗੋਰਾਇਆ) : ਬਿਆਸ ਦਰਿਆ ਨਾਲ ਲਗਦੇ ਪਿੰਡਾਂ ’ਚੋਂ ਐਕਸਾਈਜ਼ ਵਿਭਾਗ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਸ ਟੀਮ ਨੇ 2000 ਲਿਟਰ ਲਾਹਣ ਬਰਾਮਦ ਕੀਤੀ। ਸਰਕਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਆਰ. ਕੇ. ਇੰਟਰਪ੍ਰਾਈਜ਼ਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਰਦਾਸਪੁਰ ਹਨੂਵੰਤ ਸਿੰਘ ਤੇ ਐੱਸ. ਐੱਸ. ਪੀ. ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਐਕਸਾਈਜ਼ ਵਿਭਾਗ ਤੇ ਪੁਲਸ ਦੀ ਰੇਡ ਟੀਮ ਨੇ ਗੁਪਤ ਸੂਚਨਾ ’ਤੇ ਪਿੰਡ ਮਾੜੀ ਬੁੱਚੀਆਂ ਦਰਿਆ ਦੇ ਬਰੇਤੇ ’ਚੋਂ ਤਲਾਸ਼ੀ 10 ਤਰਪਾਲਾਂ, 2 ਸਿਲਵਰ ਦੇ ਗਾਗਰ, 2 ਪਲਾਸਟਿਕ ਦੀਆਂ ਬਾਲਟੀਆਂ ਤੇ ਇਕ ਪਲਾਸਟਿਕ ਕੈਨੀ ’ਚੋਂ 2000 ਲਿਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਬਾਅਦ ’ਚ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।
ਇਸ ਮੌਕੇ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ, ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਆਰ. ਕੇ. ਇੰਟਰਪ੍ਰਾਈਜ਼ਜ਼ ਰੇਡ ਟੀਮ ਦੇ ਸਰਕਲ ਇੰਚਾਰਜ ਸਾਬੀ, ਦਲਜੀਤ, ਹਰਜੀਤ, ਬਲਜੀਤ, ਮਾਸਟਰ, ਖਹਿਰਾ, ਪੱਪੀ, ਅਜੇ, ਮਾਨ ਸਿੰਘ, ਬਲਵਿੰਦਰ ਸਿੰਘ, ਸੋਨੂੰ, ਖੰਡੋ ਆਦਿ ਹਾਜ਼ਰ ਸਨ।
ਅਗਜਨੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੀ ਭਲਾਈ ਲਈ ਵੱਡੀ ਪਹਿਲਕਦਮੀ, 9 ਪੀੜਤਾਂ ਨੂੰ ਦਿੱਤੀ ਆਰਥਿਕ ਸਹਾਇਤਾ
NEXT STORY