ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਪਿੰਡ ਗੰਜਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੈੱਡ ਟੀਚਰ ਅਤੁਲ ਮਹਾਜਨ ਵਾਸੀ ਗੁਰਦਾਸਪੁਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਤੌਰ ਸੈਂਟਰ ਹੈਡ ਟੀਚਰ ਲੱਗਾ ਹੋਇਆ ਹੈ ਅਤੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਪਏ ਹੋਏ ਹਨ।ਜਦੋਂ ਉਹ ਸਕੂਲ ਅੰਦਰ ਅਚਾਨਕ ਚੱਕਰ ਮਾਰਨ ਲਈ ਆਇਆ ਤਾਂ ਸਕੂਲ ਦੇ ਸਾਰੇ ਕਲਾਸ ਰੂਮਾਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਲਾਸ ਰੂਮਾਂ ਵਿੱਚ ਲੱਗੇ 8 ਛੱਤ ਵਾਲੇ ਪੱਖੇ, ਰਸੋਈ ਵਿੱਚੋਂ ਇੱਕ ਗੈਸ ਸਿਲੰਡਰ, ਇੱਕ ਗੈਸ ਚੁੱਲਾ ,ਇੱਕ ਕੂਕਰ, ਇੱਕ ਪਤੀਲਾ, ਇੱਕ ਪਾਣੀ ਵਾਲਾ ਵਾਟਰ ਕੂਲਰ, ਮਿਡ ਡੇ ਮੀਲ ਦਾ ਰਾਸ਼ਨ 3 ਕੁਇੰਟਲ ਕਣਕ, 70 ਕਿਲੋ ਚਾਵਲ ,ਕਣਕ ਪਾਉਣ ਵਾਲਾ ਡਰੰਮ, ਕੁਰਸੀਆਂ ,ਇਕ ਕੰਪਿਊਟਰ ਸਮੇਤ ਹੋਰ ਸਕੂਲ ਦਾ ਸਾਮਾਨ ਚੋਰੀ ਹੋ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਇਸ ਤੋਂ ਇਲਾਵਾ ਸਕੂਲ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੋਰਾਂ ਵੱਲੋਂ ਤੋੜ ਕੇ ਨਾਲ ਲੈ ਗਏ ਹਨ। ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਆਰੋਪੀ ਪਰਗਟ ਸਿੰਘ ਪੁੱਤਰ ਜੋਤ ਸਿੰਘ ਵਾਸੀ ਗੰਜਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਮੁੱਦਈ ਸੈਂਟਰ ਹੈਡ ਟੀਚਰ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੈਰ 'ਤੇ ਮੋਟਰਸਾਈਕਲ ਚੜ੍ਹਾਉਣ 'ਤੇ ਛਿੜਿਆ ਵਿਵਾਦ, ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਲਵਿੰਦਰ ਕੌਰ ਨਾਲ ਜ਼ਿਆਦਤੀ ਹੋਈ ਤਾਂ ਪੰਜਾਬੀ ਸਹਿਣ ਨਹੀਂ ਕਰਨਗੇ : ਬੀਬੀ ਰਣਜੀਤ ਕੌਰ
NEXT STORY