ਤਰਨਤਾਰਨ (ਰਮਨ)-ਪ੍ਰਾਇਮਰੀ ਹੈਲਥ ਸੈਂਟਰ ਰਟੌਲ ਤੋਂ ਚੋਰਾਂ ਵੱਲੋਂ ਹਸਪਤਾਲ ਦੇ ਦਰਵਾਜ਼ੇ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰ ਲਿਆ ਗਿਆ। ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਇਮਰੀ ਹੈਲਥ ਸੈਂਟਰ ਰਟੌਲ ਦੇ ਸਟਾਫ਼ ਮਨਦੀਪ ਕੌਰ, ਰਮਨਦੀਪ ਕੌਰ, ਸਤਵਿੰਦਰਜੀਤ ਕੌਰ, ਰਜਿੰਦਰ ਕੌਰ ਆਦਿ ਨੇ ਦੱਸਿਆ ਕਿ ਬੀਤੇ ਦਿਨ ਚੋਰਾਂ ਵੱਲੋਂ ਸਰਜਨ ਡਿਜੀ. ਕਿੱਟ, ਬੀ. ਪੀ. ਆਪ੍ਰੇਟਰ, ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ, ਵਜ਼ਨ ਚੈੱਕ ਕਰਨ ਵਾਲੀ ਮਸ਼ੀਨ, ਥਰਮਾਮੀਟਰ, ਇਨਵੈਟਰ-ਬੈਂਟਰਾਂ ਤੋਂ ਇਲਾਵਾ ਹੋਰ ਸਾਮਾਨ ਚੋਰੀ ਕਰ ਗਿਆ ਹੈ ਅਤੇ ਪਹਿਲਾਂ ਵੀ ਇਕ ਸਾਲ ਵਿਚ ਕਈ ਵਾਰ ਚੋਰਾਂ ਵਲੋਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਚੋਰ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ
ਉਨ੍ਹਾਂ ਕਿਹਾ ਕਿ ਹੈਲਥ ਸੈਂਟਰ ਦੇ ਆਸ-ਪਾਸ ਅਕਸਰ ਹੀ ਨਸ਼ੇੜੀ ਕਿਸਮ ਦੇ ਨੌਜਵਾਨ ਘੁੰਮਦੇ ਫਿਰਦੇ ਰਹਿੰਦੇ ਹਨ, ਜੋਕਿ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਰਖਾਸਤ ਦੇ ਦਿੱਤੀ ਹੈ। ਉਨ੍ਹਾਂ ਐੱਸ. ਐੱਚ. ਓ. ਸਿਟੀ ਤਰਨਤਾਰਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਕੰਮ 'ਤੇ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ LPG, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ- ਡਿਪਟੀ ਕਮਿਸ਼ਨਰ
NEXT STORY