ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੀ ਰਾਤ ਵੀ ਬੀ. ਓ. ਪੀ. ਚੌਂਤਰਾ ਦੀ ਭਾਰਤੀ ਸੀਮਾ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਇਰਿੰਗ ਕਰਕੇ ਵਾਪਸ ਭੇਜਿਆ ਗਿਆ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ
ਜਿਸ ਤੋਂ ਬਾਅਦ ਅੱਜ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠਾਂ ਪੂਰੇ ਸਰਹੱਦੀ ਖੇਤਰ ਅੰਦਰ ਦੌਰਾਂਗਲਾ ਪੁਲਸ ਅਤੇ ਬੀ. ਐੱਸ. ਐੱਫ਼. ਵੱਲੋਂ ਸਾਂਝੇ ਤੌਰ 'ਤੇ ਪੂਰੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਚ ਅਭਿਆਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਵਸਤੂ ਬਰਾਮਦ ਨਹੀਂ ਹੋਈ ਹੈ। ਇਸ ਮੌਕੇ ਥਾਣਾ ਮੁਖੀ ਦੌਰਾਂਗਲਾ ਦਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪੁਲਸ ਦੇ ਜਵਾਨ ਹਾਜ਼ਰ ਸਨ।
ਇਹ ਵੀ ਪੜ੍ਹੋ- ਸਰਹੱਦੀ ਖੇਤਰ BOP ਚੌਂਤਰਾ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਵੇਖੀ ਗਈ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ 'ਚ ਧੁੱਤ ਕੁੜੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕ 'ਤੇ ਝੂਲਦੀ ਆਈ ਨਜ਼ਰ
NEXT STORY