ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਭਾਜਪਾ ਦੇ ਆਗੂਆਂ ਨੇ ਵੀਡੀਓ-ਆਡੀਓ ਜਾਂਚ ਨਾ ਹੋਣ, ਕਾਨੂੰਨ ਵਿਵਸਥਾ ਵਿਗੜਨ ਅਤੇ ਵਧ ਰਹੇ ਗੈਂਗਸਟਰਵਾਦ ਦੇ ਮੁੱਦੇ 'ਤੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਜਦੋਂ ਰਿਹਾਇਸ਼ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਭਾਜਪਾ ਆਗੂ ਬਾਹਰ ਜ਼ਮੀਨ 'ਤੇ ਬੈਠ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਗੋਲ਼ੀਆਂ ਚੱਲ ਰਹੀਆਂ ਹਨ। ਉਹ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਸਥਿਤੀ ਬਾਰੇ ਦੱਸਣ ਆਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੈਰੀਕੇਡ ਹਟਾ ਲੈਣ ਅਤੇ ਸਾਡਾ ਬਿਆਨ ਸੁਣ ਲੈਣ ਨਹੀਂ ਤਾਂ 2027 ਵਿਚ ਜਨਤਾ ਖ਼ੁਦ ਸੁਣਾ ਦੇਵੇਗੀ। ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ, ਭਾਜਪਾ ਆਗੂਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਆਗੂਆਂ ਨੇ ਸੁਰੱਖਿਆ ਹੋਈ ਤਾਰ-ਤਾਰ, ਨਿਕੰਮੀ ਹੋਈ ਪੰਜਾਬ ਸਰਕਾਰ ਦੇ ਨਾਅਰੇ ਲਗਾਏ। ਸਾਰੇ ਨੇਤਾ ਸੜਕ 'ਤੇ ਬੈਠ ਕੇ ਪ੍ਰਦਰਸ਼ਨ ਕਰਦੇ ਰਹੇ।
ਇਹ ਵੀ ਪੜ੍ਹੋ: 'ਆਪ' ਸਰਕਾਰ ਦੀ ਕਾਰਵਾਈ ਨਾਲ ਸੱਚ ਦੀ ਕਲਮ ਨਹੀਂ ਰੁਕ ਸਕਦੀ: CM ਸੈਣੀ
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਪੁਲਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਸਾਬ੍ਹ ਨੂੰ ਇਕ ਸਨੇਹਾ ਲਗਾਉਣ ਕਿ ਭਗਵੰਤ ਮਾਨ ਸਾਨੂੰ ਚੁਕਾਉਣ ਦਾ ਕੰਮ ਛੱਡ ਕੇ ਸਾਡੇ ਲਈ ਚਾਹ-ਪਾਣੀ ਦਾ ਇੰਤਜ਼ਾਮ ਕਰ ਦੇਣ ਕਿਉਂਕਿ ਅਸੀਂ ਤਾਂ ਆਏ ਹੀ ਇਥੇ ਭਗਵੰਤ ਮਾਨ ਵਾਸਤੇ ਹਾਂ। ਅਸੀਂ ਤੁਹਾਨੂੰ ਮਖੌਟਾ ਨਹੀਂ ਸਗੋਂ ਦੋਬਾਰਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਘੇਰਣ ਅਤੇ ਕੇਜਰੀਵਾਲ ਦੀ ਟਿਕਟ ਕਟਾਉਣ ਲਈ ਆਏ ਹਾਂ। ਭਾਵੇਂ ਇਕ ਵਾਰ ਹੈਲੀਕਾਪਟਰ ਉਹ ਆਪ ਦੇ ਦੇਣ ਅਤੇ ਹੈਲੀਕਾਪਟਰ 'ਤੇ ਖ਼ੁਦ ਛੱਡ ਆਉਣ। ਅਸੀਂ ਤਾਂ ਇਨ੍ਹਾਂ ਦਾ ਰਾਹ ਸੌਖਾਲਾ ਕਰਨ ਆਏ ਹਾਂ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦਾ ਦੌਰਾ ਹੋਇਆ ਰੱਦ
ਉਨ੍ਹਾਂ ਕਿਹਾ ਕਿ ਕੋਈ ਅਫ਼ਸਰ ਚੁਟਕਲੇ ਸੁਣਾ ਕੇ ਆਈ. ਪੀ. ਐੱਸ. ਨਹੀਂ ਬਣਦਾ, ਆ ਜਿਹੜੇ ਚੁਟਕਲੇ ਸੁਣਾ ਕੇ ਬਣੇ ਹਨ, ਇਨ੍ਹਾਂ ਨੇ ਇਥੇ ਰਹਿ ਜਾਣਾ ਹੈ ਅਤੇ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿਚ ਹੋਣਾ ਹੈ ਅਤੇ ਇਨ੍ਹਾਂ ਨੂੰ ਜਵਾਬ ਇਥੇ ਦੇਣੇ ਪੈਣਗੇ। ਉਨ੍ਹਾਂ 'ਆਪ' ਸਰਕਾਰ 'ਤੇ ਸ਼ਬਦੀ ਹਮਲੇ ਬੋਲਦੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਲੁੱਟ ਕੇ ਖਾ ਰਹੀ ਹੈ। ਅੱਜ ਪੰਜਾਬ ਨਸ਼ੇ ਦਾ ਅੱਡਾ ਬਣ ਚੁੱਕਿਆ ਹੈ। ਪੰਜਾਬ ਵਿਚ ਗੁੰਡਾਗਰਦੀ ਦਾ ਰਾਜ ਬਣ ਚੁੱਕਾ ਹੈ। ਮੈਂ ਭਗਵੰਤ ਮਾਨ ਨੂੰ ਕਲੀਨ ਚਿੱਟ ਨਹੀਂ, ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਆਇਆ ਹਾਂ, ਨਹੀਂ ਤਾਂ ਸਾਰੇ ਦਾ ਸਾਰਾ ਠੀਕਰਾ ਤੁਹਾਡੇ 'ਤੇ ਵੀ ਵੱਜ ਜਾਣਾ ਹੈ।
ਉਨ੍ਹਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਹਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਪੰਜਾਬ ਨੂੰ ਸੁਰੱਖਿਆ ਦੀ ਲੋੜ ਹੈ, ਗੋਲ਼ੀਆਂ ਦੀ ਨਹੀਂ। ਭਾਜਪਾ ਆਗੂ ਫਤਿਹ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਭਿਆਨਕ ਹੈ। ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਨੂੰ ਭਵਿੱਖ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿੱਚ ਰੋਜ਼ਾਨਾ ਕਤਲ ਹੋ ਰਹੇ ਹਨ ਪਰ ਮੁੱਖ ਮੰਤਰੀ ਕਾਨੂੰਨ ਵਿਵਸਥਾ ਪ੍ਰਤੀ ਬੇਪਰਵਾਹ ਹਨ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ
NEXT STORY