ਆਦਮਪੁਰ (ਰਣਦੀਪ, ਦਿਲਬਾਗੀ,ਚਾਂਦ)- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਆਦਮਪੁਰ ਵਿਖੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਦਿਨ-ਦਿਹਾੜੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੇਸਰ ਸਿੰਘ ਧਾਮੀ (26) ਪੁੱਤਰ ਦਲਬੀਰ ਸਿੰਘ ਵਾਸੀ ਸੰਧਰਾ ਸੋਦੀਆਂ ਵਜੋਂ ਹੋਈ ਹੈ। ਉਕਤ ਘਟਨਾ ਦੌਰਾਨ ਮੌਕੇ 'ਤੇ ਨੇੜੇ ਭੀੜ ਇਕੱਠੀ ਹੋ ਗਈ, ਜਿਸ ਨੇ ਆਦਮਪੁਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! 20 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਕੇਸਰ ਧਾਮੀ ਆਪਣੇ ਦੋ ਦੋਸਤਾਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਕੇਸਰ ਸਿੰਘ ਆਪਣੇ ਦੋਸਤ ਭੁਪਿੰਦਰ ਸਿੰਘ ਵਾਸੀ ਪਿਆਲਾ ਅਤੇ ਅਮਨ ਨਿਵਾਸੀ ਹੁਸ਼ਿਆਰਪੁਰ ਨਾਲ ਮੋਟਰਸਾਈਕਲ 'ਤੇ ਸਵਾਰ ਸੀ। ਕੇਸਰ ਧਾਮੀ ਦੋ ਦੋਸਤਾਂ ਦੇ ਵਿਚਕਾਰ ਬੈਠਾ ਸੀ। ਜਦੋਂ ਆਦਮਪੁਰ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਪਹੁੰਚੇ ਤਾਂ ਦੂਜੇ ਪਾਸਿਓਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਜੱਸਾ ਡਰੋਲੀ ਅਤੇ ਉਸ ਦੇ ਸਾਥੀ ਚੰਦਨ ਪੰਡਿਤ ਨੇ ਕੇਸਰ ਧਾਮੀ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਇਸ ਦੌਰਾਨ ਜੱਸਾ ਡਰੋਲੀ ਕਲਾਂ ਨੇ ਕੇਸਰ ਸਿੰਘ ਧਾਮੀ ਦੇ ਸਿਰ ਵਿਚ ਗੋਲ਼ੀਆਂ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਕੇਸਰ ਸਿੰਘ ਧਾਮੀ ਨੂੰ ਹਸਪਤਾਲ ਵਿਚ ਲੈ ਕੇ ਆਉਂਦੇ ਹੋਏ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨਸ਼ੇ ਦਾ ਅੱਡਾ ਬਣਿਆ ਪੰਜਾਬ, ਚੱਲ ਰਿਹੈ ਗੁੰਡਾਗਰਦੀ ਦਾ ਰਾਜ: ਸੁਨੀਲ ਜਾਖੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ Emergency ਵਰਗਾ ਮਾਹੌਲ ਪੈਦਾ ਕਰ ਰਹੀ ਭਗਵੰਤ ਮਾਨ ਸਰਕਾਰ : ਮਜੀਠੀਆ
NEXT STORY