ਅੰਮ੍ਰਿਤਸਰ (ਨੀਰਜ)-ਭਾਵੇ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਸਰਕਾਰ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰੇਤ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਆਲਮ ਇਹ ਹੈ ਕਿ ਲੋਕਾਂ ਨੂੰ ਸਸਤੀ ਰੇਤ ਦੇਣ ਦਾ ਵਾਅਦਾ ਕਰਨ ਵਾਲੀ ‘ਆਪ’ ਸਰਕਾਰ ਵਿਚ ਵੀ ਰੇਤ ਦੇ ਭਾਅ ਇਸ ਸਮੇਂ 4500 ਰੁਪਏ ਪ੍ਰਤੀ ਸੈਂਕੜਾ ਪੁੱਜ ਗਿਆ ਹੈ ਜੋ ਰੇਤ ਮਿਲ ਰਹੀ ਹੈ ਉਹ ਵੀ ਘਟੀਆ ਕਿਸਮ ਦੀ ਮਿਲ ਰਹੀ ਹੈ, ਜਿਸ ਨਾਲ ਆਮ ਜਨਤਾ ਇਸ ਸਮੇਂ ਤਰਾਹ-ਤਰਾਹ ਕਰ ਰਹੀ ਹੈ, ਕਿਉਂਕਿ ਰੇਤ ਦੀ ਜੰਮ ਕੇ ਬਲੈਕ ਵੀ ਹੋ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਲਾਇਕੀ ਦੇ ਚੱਲਦਿਆਂ ਇਹ ਨਾਜਾਇਜ਼ ਮਾਈਨਿੰਗ ਵੀ ਹੋ ਰਹੀ ਹੈ।
ਮੁੱਖ ਤੌਰ ’ਤੇ ਅਜਨਾਲਾ ਦੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਉਥੋਂ ਰਾਤ ਦੇ ਸਮੇਂ ਚੋਰੀ-ਛਿਲੇ ਰੇਤ ਲਿਆਂਦੀ ਜਾ ਰਹੀ ਹੈ ਤਾਂ ਉਥੇ ਜੰਮੂ-ਹਿਮਾਚਲ, ਰਾਜਸਥਾਨ ਵਰਗੇ ਪੰਜਾਬ ਦੇ ਗੁਆਂਢੀ ਰਾਜਾਂ ਤੋਂ ਰੇਤ ਦੀ ਸਮੱਗਲਿੰਗ ਵੀ ਹੋ ਰਹੀ ਹੈ ਪਰ ਆਮ ਜਨਤਾ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ, ਉਲਟਾ ਜੰਮ ਕੇ ਲੁੱਟ-ਖਸੁੱਟ ਹੋ ਰਹੀ ਹੈ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਸਰਕਾਰੀ ਖੱਡੇ ਸ਼ੁਰੂ ਨਹੀਂ ਕਰਵਾ ਸਕੀ ਸਰਕਾਰ
ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਇੱਥੇ ਚਾਹੜਪੁਰ, ਕੋਟ ਸ਼ਹਿਜ਼ਾਦ, ਸਾਰੰਗਦੇਵ, ਬੱਲੜਵਾਲ, ਸ਼ਾਹਕੋਟ, ਗੁਰਚੱਕ, ਰੂੜੇਵਾਲ, ਕਾਸੋਵਾਲ ਅਤੇ ਸਾਹੋਵਾਲ ਆਦਿ ਖੇਤਰਾਂ ਵਿਚ ਸਰਕਾਰੀ ਖੱਡੇ ਚੱਲ ਰਹੇ ਸਨ ਅਤੇ ਬਕਾਇਦਾ ਇੰਨਾ ਖੱਡਿਆਂ ਦੀ ਸਰਕਾਰ ਵਲੋਂ ਬੋਲੀ ਵੀ ਲਗਾਈ ਜਾਂਦੀ ਸੀ ਪਰ ਆਨਲਾਈਨ ਸਿਸਟਮ ਰਾਹੀਂ ਵੀ ਬੋਲੀ ਸ਼ੁਰੂ ਕਰਵਾਈ ਗਈ ਪਰ ਮੌਜੂਦਾ ਸਮੇਂ ਵਿਚ ਇੰਨਾਂ ਖੱਡਿਆਂ ’ਤੇ ਕੰਮ ਬੰਦ ਹੈ ਅਤੇ ਕਿਉਂ ਬੰਦ ਇਸ ਲਈ ਮਾਈਨਿੰਗ ਵਿਭਾਗ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਸ ਲਾਪ੍ਰਵਾਹੀ ਦਾ ਖਮਿਆਜ਼ਾ ਆਮ ਆਦਮੀ ਭੁਗਤਣਾ ਪੈ ਰਿਹਾ ਹੈ, ਜਿਸ ਨੂੰ ਮਹਿੰਗੇ ਭਾਅ ਰੇਤ ਖਰੀਦਣੀ ਪੈ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਕਦੇ 500 ਤੋਂ 700 ਰੁਪਏ ਸੈਂਕੜਾ ਮਿਲਦੀ ਸੀ ਰੇਤ
ਰੇਤ ਦੀ ਗੱਲ ਕਰੀਏ ਤਾਂ ਕਰੀਬ 15 ਤੋਂ 18 ਸਾਲ ਪਹਿਲਾਂ ਰੇਤ 500 ਤੋਂ 700 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਵਿਕਦੀ ਸੀ ਅਤੇ ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਰੇਤ ਦੀ ਕੀਮਤ ਇਸ ਤੋਂ ਕਾਫੀ ਘੱਟ ਸੀ ਪਰ ਸਾਬਕਾ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਪਹਿਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਜਿਵੇਂ ਹੀ ਰੇਤ ਮਾਫੀਆ ਦੀ ਨਜ਼ਰ ਏ ਇਨਾਇਤ ਰੇਤ ’ਤੇ ਪਈ ਤਾਂ ਉਵੇਂ-ਉਵੇਂ ਰੇਤ ਦੇ ਭਾਅ ਆਸਮਾਨ ਨੂੰ ਛੂਹਦੇ ਗਏ। ਇਕ ਸਮਾਂ ਅਜਿਹਾ ਵੀ ਆ ਗਿਆ ਰੇਤ ਦੇ ਭਾਅ ਪ੍ਰਤੀ ਸੈਕੜਾ 5 ਹਜ਼ਾਰ ਤੱਕ ਪੁੱਜ ਗਏ ਸੀ ਪਰ ਮੌਜੂਦਾ ਸਮੇਂ ਵਿਚ ਤਾਂ ਰੇਤ ਦੀ ਬਲੈਕ ਲਈ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ਅਤੇ ਜਨਤਾ ਤਰਾਹ-ਤਰਾਹ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਦੀਆਂ ਤਿਆਰੀਆਂ ਲਈ ਕਿਸਾਨਾਂ ਦੀ ਵਿਸ਼ਾਲ ਮੀਟਿੰਗ, ਕੀਤੀ ਇਹ ਅਪੀਲ
ਜਹਾਜਗੜ੍ਹ ਇਲਾਕੇ ਵਿਚ ਦੇਖੀਆਂ ਜਾ ਸਕਦੀਆਂ ਹਨ ਰੇਤ ਦੀਆਂ ਟਰਾਲੀਆਂ
ਪ੍ਰਸ਼ਾਸਨ ਵੱਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਅੰਦਰ ਦਾਖਲ ਹੁੰਦੇ ਹੀ ਜਹਾਜਗੜ੍ਹ ਇਲਾਕੇ ਵਿਚ ਰੇਤ ਨਾਲ ਭਰੀਆਂ ਟਰਾਲੀਆਂ ਸ਼ਰੇਆਮ ਖੜ੍ਹੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਰੇਤ ਚੋਰੀ-ਛਿਪੇ ਲਿਆਂਦੀ ਜਾ ਰਹੀ ਹੈ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਕਾਰਨ ਇਹ ਸਥਿਤੀ ਬਣੀ ਹੋਈ ਹੈ। ਭਾਵੇਂ ਕਿ ਹਾਲ ਹੀ ਵਿੱਚ ਮਾਈਨਿੰਗ ਵਿਭਾਗ ਨੇ ਪੁਲਸ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਸੀ ਪਰ ਇਹ ਨਾਕਾਫ਼ੀ ਸਾਬਤ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਚਾਨਕ ਅੱਤ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ, ਅੱਗ ਦੇ ਸਹਾਰੇ ਲੋਕ ਕੱਟ ਰਹੇ ਦਿਨ
NEXT STORY