ਗੁਰਦਾਸਪੁਰ (ਵਿਨੋਦ, ਹਰਮਨ)- ਕੁਝ ਦਿਨ ਦੀ ਜ਼ੋਰਦਾਰ ਗਰਮੀ ਦੇ ਬਾਅਦ ਅੱਜ ਸ਼ਾਮ ਲਗਭਗ 6 ਵਜੇ ਅਚਾਨਕ ਜ਼ੋਰਦਾਰ ਸ਼ੁਰੂ ਹੋਏ ਮੀਂਹ ਨੇ ਮੌਸਮ ਤਾਂ ਸੁਹਾਵਨਾ ਤਾਂ ਕਰ ਦਿੱਤਾ ਪਰ ਨਾਲ ਲੋਕਾਂ ਨੂੰ ਕੁਝ ਦਿਨ ਦੀ ਹੁੰਮਸ ਨਾਲ ਭਰੀ ਗਰਮੀ ਤੋਂ ਵੀ ਰਾਹਤ ਦਿਵਾਈ। ਮੀਂਹ ਇੰਨੀ ਤੇਜ਼ ਸੀ ਕਿ ਮੀਂਹ ਦਾ ਪਾਣੀ ਕੁਝ ਬਾਜ਼ਾਰਾਂ ਅਤੇ ਗਲੀਆਂ ’ਚ ਭਰ ਗਿਆ। ਲਗਭਗ 4 ਦਿਨ ਤੋਂ ਇਲਾਕੇ ਵਿਚ ਜ਼ੋਰਦਾਰ ਗਰਮੀ ਪੈ ਰਹੀ ਸੀ। ਜੂਨ ਮਹੀਨੇ ਦੇ ਅੰਤਿਮ ਦਿਨ ਹੋਣ ਦੇ ਕਾਰਨ ਮੌਸਮ ਵਿਚ ਹੁੰਮਸ ਹੋਣ ਦੇ ਕਾਰਨ ਲੋਕਾਂ ਨੂੰ ਗਰਮੀ ਦੇ ਨਾਲ ਪਸੀਨੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਬੇਸ਼ੱਕ ਸਵੇਰ ਤੋਂ ਹੀ ਆਸਮਾਨ ’ਤੇ ਬੱਦਲ ਛਾਏ ਹੋਏ ਸੀ ਪਰ ਗਰਮੀ ਦਾ ਪ੍ਰਕੋਪ ਪੂਰਾ ਹੋਣ ਦੇ ਕਾਰਨ ਲੋਕਾਂ ਲਈ ਬੀਤੀ ਸ਼ਾਮ ਲਗਭਗ 6 ਵਜੇ ਸ਼ੁਰੂ ਹੋਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ। ਮੀਂਹ ਬਹੁਤ ਤੇਜ਼ ਹੋਣ ਦੇ ਕਾਰਨ ਲਗਭਗ 40 ਮਿੰਟ 'ਚ ਕੁਝ ਬਾਜ਼ਾਰਾਂ ਅਤੇ ਗਲੀਆਂ ਵਿਚ ਪਾਣੀ ਭਰ ਗਿਆ। ਇਸ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਹ ਬਿਜਲੀ ਸਪਲਾਈ ਹੁਣ ਮੀਂਹ ਬੰਦ ਹੋਣ ਦੇ ਬਾਅਦ ਹੀ ਬਹਾਲ ਹੋਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਮੀਂਹ ਝੋਨੇ ਦੀ ਫਸਲ ਲਈ ਵੀ ਲਾਹੇਵੰਦ
ਗੁਰਦਾਸਪੁਰ ਅਤੇ ਇਸਦੇ ਆਸ-ਪਾਸ ਦੇ ਇਲਾਕੇ ਅੰਦਰ ਹੋਏ ਭਾਰੀ ਮੀਂਹ ਨੇ ਤਾਪਮਾਨ ’ਚ ਭਾਰੀ ਗਿਰਾਵਟ ਲਿਆ ਦਿੱਤੀ, ਉੱਥੇ ਹੀ ਮੀਂਹ ਨਾਲ ਜਨਜੀਵਨ ਵੀ ਪ੍ਰਭਾਵਿਤ ਹੋ ਗਿਆ। ਖੇਤੀ ਅਧਿਕਾਰੀਆਂ ਅਨੁਸਾਰ ਇਹ ਬਾਰਿਸ਼ ਝੋਨੇ ਦੀ ਫ਼ਸਲ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ। ਬਾਰਿਸ਼ ਕਾਰਨ ਸ਼ਹਿਰਾਂ ਦੀਆਂ ਸੜਕਾਂ ’ਤੇ ਵੀ ਪਾਣੀ ਭਰ ਗਿਆ ਅਤੇ ਕੁਝ ਲੋਕ ਵੀ ਮੀਂਦ ਦਾ ਆਨੰਦ ਮਾਣਦੇ ਵੀ ਨਜ਼ਰ ਆਏ। ਮੀਂਹ ਕਾਰਨ ਇਲਾਕੇ ਅੰਦਰ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਤਰਨਾ ਦਲ ਮਹਿਤਾ ਚੌਕ ਦੀ ਕਾਰ-ਸੇਵਾ ਕੀਤੀ ਗਈ ਆਰੰਭ
NEXT STORY