ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਦੀਨਾਨਗਰ ਦੇ ਕੋਹਲੀਆਂ ਮੌੜ 'ਤੇ ਸਥਿਤ ਰੰਧਾਵਾ ਟੈਲੀਕਾਮ ਦੀ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਚੋਰ ਲੱਖਾਂ ਰੁਪਏ ਦੇ ਮੋਬਾਈਲ ਫੋਨ ਅਤੇ ਦੁਕਾਨ ਦੇ ਗੱਲੇ ਵਿੱਚ ਪਈ ਨਕਦੀ ਲੈ ਕੇ ਫਰਾਰ ਹੋ ਗਏ। ਪੀੜਿਤ ਦੁਕਾਨਦਾਰ ਨੇ ਚੋਰੀ ਦੀ ਘਟਨਾ ਸਬੰਧੀ ਪੁਲਸ ਥਾਣੇ ਦੀਨਾਨਗਰ ਨੂੰ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕੀਤੀ ।
ਇਹ ਵੀ ਪੜ੍ਹੋ- ਪੰਜਾਬ: 20 ਕਿਲੋ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸੂਬੇ ਭਰ 'ਚ ਕਰਦਾ ਸੀ ਸਪਲਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰੰਧਾਵਾ ਟੈਲੀਕਾਮ ਦੇ ਮਾਲਕ ਸੰਨੀ ਰੰਧਾਵਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਅੱਜ ਸਵੇਰੇ ਉਨ੍ਹਾਂ ਦੀ ਦੁਕਾਨ ਨਾਲ ਲੱਗਦੀ ਦੁਕਾਨ ਦੇ ਮਾਲਕ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਦੀ ਪਿਛਲੀ ਕੰਧ ਟੁੱਟੀ ਹੋਈ ਹੈ। ਜਦੋਂ ਉਨ੍ਹਾਂ ਆ ਕੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਸਮਾਨ ਖਿਲਰਿਆ ਪਿਆ ਸੀ। ਚੋਰ ਦੁਕਾਨ ਦੇ ਪਿਛਲੇ ਪਾਸੇ ਤੋਂ ਦੀਵਾਰ ਤੋੜ ਕੇ ਅੰਦਰ ਵੜੇ ਸਨ ਅਤੇ 9 ਆਈਫ਼ੋਨ, ਗਾਹਕਾਂ ਦੇ ਠੀਕ ਹੋਣ ਲਈ ਆਏ ਹੋਏ ਕੁਝ ਐਂਡਰਾਇਡ ਫੋਨ, 10 ਨਵੇਂ 4G ਫੋਨ, ਮਹਿੰਗੇ ਫੋਨਾਂ ਦੀਆਂ ਐਕਸੈਸਰੀਜ਼, ਹੈੱਡਫੋਨ, 6-7 ਚਾਰਜਰ ਅਤੇ ਗੱਲੇ ਵਿੱਚ ਪਏ 25 ਹਜ਼ਾਰ ਰੁਪਏ ਨਗਦ ਚੋਰੀ ਕਰਕੇ ਲੈ ਗਏ।ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਦੀਨਾਨਗਰ ਪੁਲਸ ਥਾਣੇ ਨੂੰ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ! ਉਝ ਦਰਿਆ 'ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ ਤਬਾਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਨੂਰਪੁਰ ਪੁਲਸ ਦੀ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ, ਇਕ JCB ਮਸ਼ੀਨ ਜ਼ਬਤ, ਪੰਜ ਟਰੈਕਟਰਾਂ ਦੇ ਚਲਾਨ
NEXT STORY