ਦੀਨਾਨਗਰ(ਹਰਜਿੰਦਰ ਗੋਰਾਇਆ)- ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਪਿੰਡ ਮੋਦੋਵਾਲ ਵਿਖੇ ਚੋਰਾਂ ਵੱਲੋਂ ਸਰਕਾਰੀ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਸਕੂਲ ਦੇ ਮੁੱਖ ਟੀਚਰ ਸਇੰਦਰ ਕੌਰ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਛੁੱਟੀ ਉਪਰੰਤ ਸਕੂਲ ਬੰਦ ਕਰਕੇ ਗਏ ਸੀ ਜਦ ਸਵੇਰੇ ਆ ਕੇ ਵੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਇਸ ਤੋਂ ਇਲਾਵਾ ਸਕੂਲ ਦੀਆਂ ਸਾਰੀਆਂ ਅਲਮਾਰੀਆਂ ਦੇ ਤਾਲੇ ਵੀ ਤੋੜੇ ਹੋਏ ਸਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਇਸ ਮੌਕੇ ਚੋਰਾਂ ਵੱਲੋਂ ਸਕੂਲ 'ਚੋਂ ਇਕ ਸਿਲੰਡਰ, ਇਕ ਕੂਕਰ, ਇਕ ਸੀਪੀਯੂ ਸਮੇਤ ਬੱਚਿਆਂ ਦੇ ਮਿਡ ਡੇ ਮੀਲ ਦੇ ਚੌਲ, ਐੱਲ. ਸੀ. ਡੀ., ਵਾਈਫਾਈ ਮੋਡਮ ਅਤੇ ਹੋਰ ਛੋਟਾ ਮੋਟਾ ਸਾਮਾਨ ਚੋਰੀ ਕਰ ਲਿਆ ਗਿਆ ਹੈ। ਇਸ ਸਬੰਧੀ ਦੀਨਾਨਗਰ ਥਾਣੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਉਧਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਚੋਰੀ ਦੀਆਂ ਘਟਨਾ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਗਸਤ ਤੇਜ਼ ਕੀਤੀ ਜਾਵੇ ਤਾਂ ਕਿ ਨਿਤ ਦਿਨ ਚੋਰੀ ਦੀਆਂ ਘਟਨਾ ਰੋਕੀਆਂ ਜਾ ਸਕਣ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਸਰਕਾਰੀ ਹਸਪਤਾਲ 'ਚ 11 ਸਾਲ ਬਾਅਦ ਮੁੜ ਗੂੰਜੀ ਕਿਲਕਾਰੀ, ਜਾਣੋ ਕੀ ਹੋ ਸਕਦੈ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
NEXT STORY