ਗੁਰਦਾਸਪੁਰ (ਹਰਮਨ): ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਦਿਹਾਤੀ ਖੇਤਰਾਂ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੀ ਰਾਤ ਅੱਡਾ ਗਾਜ਼ੀਕੋਟ ਵਿਖੇ ਚੋਰਾਂ ਵੱਲੋਂ ਕਥਿਤ ਤੌਰ ’ਤੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ’ਤੇ ਹੱਥ ਸਾਫ਼ ਕੀਤਾ, ਜਿਸ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6 ਮਜ਼ਦੂਰਾਂ 'ਤੇ ਡਿੱਗਿਆ ਉਬਲਦਾ ਲੋਹਾ, ਹਾਲਤ ਗੰਭੀਰ
ਅੱਡਾ ਗਾਜ਼ੀਕੋਟ ਵਿਖੇ ਸਥਿਤ ਪੀਹੂ ਕਲੈਕਸ਼ਨ ਦੇ ਮਾਲਕ ਅਮਿਤ ਕੁਮਾਰ ਮੁਤਾਬਕ ਦੇਰ ਰਾਤ ਚੋਰ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਜੈਂਟਸ ਪੈਂਟਾਂ, ਸ਼ਰਟਾਂ, ਖੁੱਡੀ ਅਤੇ ਰੈਡੀਮੇਡ ਪੈਂਟ-ਕੋਟ ਸਮੇਤ ਵੱਡੀ ਮਾਤਰਾ ਵਿੱਚ ਕੱਪੜਿਆਂ ਦਾ ਸਟਾਕ ਚੋਰੀ ਕਰਕੇ ਲੈ ਗਏ। ਦੁਕਾਨਦਾਰ ਨੇ ਚੋਰੀ ਹੋਏ ਕੱਪੜਿਆਂ ਦੀ ਕੀਮਤ ਕਰੀਬ 8 ਲੱਖ ਰੁਪਏ ਦੱਸੀ ਹੈ। ਇਸ ਤੋਂ ਇਲਾਵਾ ਗੱਲੇ ਵਿੱਚ ਪਈ ਲਗਭਗ 2 ਤੋਂ 3 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਮਿਲੀ।
ਇਹ ਵੀ ਪੜ੍ਹੋ- ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ ਭਵਿੱਖਬਾਣੀ
ਇਸੇ ਅੱਡੇ ’ਤੇ ਚੋਰਾਂ ਨੇ ਇੱਕ ਪੈਂਚਰ ਵਾਲੀ ਦੁਕਾਨ ਅਤੇ ਫਲ-ਫਰੂਟ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ। ਪੈਂਚਰ ਵਾਲੀ ਦੁਕਾਨ ਤੋਂ ਕਰੀਬ 4 ਹਜ਼ਾਰ ਰੁਪਏ ਦੀ ਨਕਦੀ, ਜਦਕਿ ਫਲਾਂ ਦੀ ਦੁਕਾਨ ਤੋਂ ਫਲਾਂ ਦੀਆਂ ਪੰਜ ਪੇਟੀਆਂ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਚੋਰ ਇੱਥੇ ਹੀ ਨਹੀਂ ਰੁਕੇ। ਨੇੜਲੇ ਕ੍ਰਿਸ਼ਨਾ ਨਗਰ ਵਿੱਚ ਬਿਜਲੀ ਦੀਆਂ ਮੋਟਰਾਂ ਨਾਲ ਸਬੰਧਤ ਇੱਕ ਦੁਕਾਨ ਦਾ ਤਾਲਾ ਤੋੜੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇੱਕੋ ਰਾਤ ਕਈ ਥਾਵਾਂ ’ਤੇ ਹੋਈਆਂ ਇਨ੍ਹਾਂ ਵਾਰਦਾਤਾਂ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ, ਝੋਨੇ-ਗੰਨੇ ਦੀ ਫਸਲ ਡੁੱਬੀ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 10 ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਪੁਲਸ ਚੌਕੀ ਤੱਕ ਮੌਜੂਦ ਨਹੀਂ, ਜਿਸ ਕਾਰਨ ਰਾਤ ਸਮੇਂ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਰਾਤ ਸਮੇਂ ਪੁਲਸ ਗਸ਼ਤ ਅਤੇ ਪੀਸੀਆਰ ਦੀ ਤਾਇਨਾਤੀ ਕਰਨ ਦੀ ਮੰਗ ਕੀਤੀ ਹੈ। ਵਾਰਦਾਤਾਂ ਤੋਂ ਬਾਅਦ ਲੋਕਾਂ ਵਿੱਚ ਇਹ ਡਰ ਹੋਰ ਵਧ ਗਿਆ ਹੈ ਕਿ ਜੇਕਰ ਰਾਤ ਸਮੇਂ ਨਿਗਰਾਨੀ ਨਾ ਵਧਾਈ ਗਈ ਤਾਂ ਚੋਰਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਦੇ ਹਨ।
ਇਹ ਵੀ ਪੜ੍ਹੋ- ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ’ਚ ਮੋਬਾਈਲ ਝਪਟਣ ਦੀ ਕੋਸ਼ਿਸ਼ ਅਸਫਲ : ਲੋਕਾਂ ਨੇ ਇਕ ਖੋਹਬਾਜ਼ ਨੂੰ ਦਬੋਚ ਕੇ ਕੀਤਾ ਪੁਲਸ ਹਵਾਲੇ
NEXT STORY