ਤਿਰੂਵਨੰਤਪੁਰਮ (ਏਜੰਸੀ) - ਕੇਰਲਮ ਸਰਕਾਰ ਦੇ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ (ਜੀ. ਏ. ਡੀ.) ਦੀ ਅਧਿਕਾਰਤ ਵੈੱਬਸਾਈਟ ਨੂੰ ਐਤਵਾਰ ਨੂੰ ਸ਼ੱਕੀ ਪਾਕਿਸਤਾਨੀ ਹੈਕਰ ਸਮੂਹ ਨੇ ਹੈਕ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੀ. ਏ. ਡੀ. ਦੇ ਅਧਿਕਾਰੀਆਂ ਅਨੁਸਾਰ, ਵੈੱਬਸਾਈਟ ਨੂੰ ਸਵੇਰੇ ਹੈਕ ਕੀਤਾ ਗਿਆ ਅਤੇ ਉਸ ’ਤੇ ਪਾਕਿਸਤਾਨ ਦਾ ਝੰਡਾ ਲਾ ਦਿੱਤਾ ਗਿਆ।
Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...
ਮਿਲੀ ਜਾਣਕਾਰੀ ਮੁਤਾਬਕ ਵੈੱਬਸਾਈਟ ’ਤੇ ‘ਟੀਮ ਬਲੈਕਲੀਟਸ’ ਵੱਲੋਂ ਇਸ ਨੂੰ ਹੈਕ ਕੀਤੇ ਜਾਣ ਦਾ ਦਾਅਵਾ ਕਰਨ ਵਾਲਾ ਇਕ ਮੈਸੇਜ ਵੀ ਪੋਸਟ ਕੀਤਾ ਗਿਆ, ਜਿਸ ’ਚ ਪਾਕਿਸਤਾਨ ਦੇ ਸਮਰਥਨ ’ਚ ਨਾਅਰਾ ਲਿਖਿਆ ਸੀ। ਮੈਸੇਜ ’ਚ ਕਿਹਾ ਗਿਆ, ‘‘ਅਸੀਂ ਪਾਕਿਸਤਾਨੀ ਹੈਕਰ ਹਾਂ। ਹਰ ਦਿਨ ਕਈ ਵੈੱਬਸਾਈਟਾਂ ਹੈਕ ਕੀਤੀਆਂ ਜਾਂਦੀਆਂ ਹਨ; ਅੱਜ ਤੁਹਾਡੀ ਵਾਰੀ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਟੀਮ ਇਹ ਜਾਂਚ ਕਰ ਰਹੀ ਹੈ ਕਿ ਕਿਤੇ ਡੇਟਾ ’ਚ ਸੰਨ੍ਹ ਤਾਂ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ, ਦੋ ਦਿਨਾਂ ਲਈ ਰੋਕੀ ਯਾਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...
NEXT STORY