ਪਠਾਨਕੋਟ(ਸ਼ਾਰਦਾ)-ਭਾਰਤ-ਪਾਕਿਸਤਾਨ ’ਚ ਤਣਾਅ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਬਲੈਕਆਊਟ ਦਾ ਲਾਭ ਚੁੱਕਦਿਆਂ ਚੋਰਾਂ ਨੇ ਇੰਦਰਾ ਕਾਲੋਨੀ ਵਿਖੇ ਸਥਿਤ ਇਕ ਬੰਦ ਕੋਠੀ ਨੂੰ ਨਿਸ਼ਾਨਾ ਬਣਾਇਆ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਉਕਤ ਕੋਠੀ ਦੇ ਮਾਲਕ ਬੂਟੀ ਲਾਲ, ਜੋ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਵਿਚ ਆਪਣੀ ਧੀ ਕੋਲ ਗਏ ਹੋਏ ਸਨ, ਦੀ ਗੈਰ ਹਾਜ਼ਰੀ ’ਚ ਇਹ ਚੋਰੀ ਹੋਈ। ਜਦ ਉਨ੍ਹਾਂ ਦੇ ਭਤੀਜੇ ਨਿਤਿਨ ਕੱਲ੍ਹ ਰਾਤ ਬਲੈਕਆਊਟ ਦੇ ਚਲਦਿਆਂ ਕੋਠੀ ਦੀ ਜਾਂਚ ਲਈ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਗਲੀ ਵੱਲੋਂ ਇਕ ਖਿੜਕੀ ਖੁੱਲ੍ਹੀ ਹੋਈ ਸੀ। ਜਦੋਂ ਉਹ ਅੰਦਰ ਦਾਖਲ ਹੋਏ ਘਰ ਦੀਆਂ ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ, ਨਕਦੀ ’ਤੇ ਗਹਿਣੇ ਗਾਇਬ ਸਨ ਅਤੇ ਚੋਰ ਜਾਂਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਸੰਭਾਲਣ ਵਾਲਾ ਡੀ. ਵੀ. ਆਰ. ਸਿਸਟਮ ਵੀ ਨਾਲ ਲੈ ਗਏ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ
ਨਿਤਿਨ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਜੀ ਅਮਰੀਕਾ ਗਏ ਹੋਏ ਹਨ ਅਤੇ ਜਦ ਉਹ ਬਲੈਕਆਊਟ ਦੇ ਸਮੇਂ ਘਰ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਅਲਮਾਰੀ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ 80 ਹਜ਼ਾਰ ਰੁਪਏ ਅਤੇ ਲੱਖਾਂ ਦੇ ਗਹਿਣੇ ਚੋਰੀ ਹੋ ਚੁੱਕੇ ਹਨ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲ ਮੰਗ ਰੱਖੀ ਕਿ ਇਸ ਮਾਮਲੇ ਦੀ ਜਲਦੀ ਜਾਂਚ ਕਰਕੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਇਹ ਵੀ ਪੜ੍ਹੋ- GNDU ਦੇ ਵਿਦਿਆਰਥੀ ਦੇਣ ਧਿਆਨ, ਮਈ 2025 ਪ੍ਰੀਖਿਆਵਾਂ ਲਈ ਵੱਡੀ UPDATE ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਬਰਾਤੀਆਂ ਦੀ ਕਾਰ ਗਲੀ ’ਚੋਂ ਲੰਘਣ ਦੌਰਾਨ ਹੋਈ ਤੂੰ-ਤੂੰ ਮੈਂ-ਮੈਂ, ਪੈ ਗਏ ਖਿਲਾਰੇ
NEXT STORY