ਗੈਜੇਟ ਡੈਸਕ- ਸਰਕਾਰੀ ਟੈਲੀਕੌਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੇ ਇਕ ਵਾਰ ਫਿਰ ਨਿੱਜੀ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਕੰਪਨੀ ਨੇ ਦੇਸ਼ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ, ਜਿਸ 'ਚ ਯੂਜ਼ਰਜ਼ ਨੂੰ ਡੇਲੀ 2GB ਹਾਈ-ਸਪੀਡ ਡਾਟਾ, ਅਨਲਿਮਿਟਡ ਕਾਲਿੰਗ ਅਤੇ 100 ਫ੍ਰੀ SMS ਸਿਰਫ਼ 1 ਰੁਪਏ 'ਚ ਮਿਲਣਗੇ। ਇਹ ਪਲਾਨ ਦੇਸ਼ ਦੇ ਸਾਰੇ ਟੈਲੀਕੌਮ ਸਰਕਲ ਲਈ ਉਪਲੱਬਧ ਹੈ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਦੇਸ਼ ਦਾ ਸਭ ਤੋਂ ਸਸਤਾ ਪਲਾਨ
ਇਹ ਖਾਸ ਪਲਾਨ ਨਵੇਂ ਯੂਜ਼ਰਜ਼ ਲਈ 1 ਅਗਸਤ ਤੋਂ 31 ਅਗਸਤ ਤੱਕ ਉਪਲਬਧ ਹੈ। 1 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ 'ਚ 30 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਦੌਰਾਨ ਯੂਜ਼ਰਜ਼ ਨੂੰ ਅਨਲਿਮਿਟਡ ਕਾਲਿੰਗ, ਫ੍ਰੀ ਨੇਸ਼ਨਲ ਰੋਮਿੰਗ, ਡੇਲੀ 2GB ਹਾਈ-ਸਪੀਡ ਡਾਟਾ ਅਤੇ 100 ਫ੍ਰੀ SMS ਦਾ ਲਾਭ ਮਿਲੇਗਾ। ਕੀਮਤ ਮੁਤਾਬਕ, ਯੂਜ਼ਰਜ਼ ਦਾ ਰੋਜ਼ਾਨਾ ਖਰਚ ਸਿਰਫ਼ 3.4 ਰੁਪਏ ਪੈਂਦਾ ਹੈ। ਇਸ ਤੋਂ ਇਲਾਵਾ, BSNL ਹਰ ਪਲਾਨ ਨਾਲ BiTV ਦਾ ਐਕਸੈਸ ਵੀ ਦਿੰਦਾ ਹੈ, ਜਿਸ ਵਿੱਚ 350 ਤੋਂ ਵੱਧ ਲਾਈਵ ਟੀਵੀ ਚੈਨਲ ਵੇਖਣ ਦੀ ਸੁਵਿਧਾ ਹੈ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਲੰਬੀ ਵੈਲਿਡਿਟੀ ਵਾਲਾ ਪਲਾਨ
BSNL ਨੇ 336 ਦਿਨਾਂ ਦੀ ਵੈਲਿਡਿਟੀ ਵਾਲਾ ਸਸਤਾ ਪਲਾਨ ਵੀ ਪੇਸ਼ ਕੀਤਾ ਹੈ। 1499 ਰੁਪਏ ਕੀਮਤ ਵਾਲੇ ਇਸ ਪਲਾਨ 'ਚ ਯੂਜ਼ਰਜ਼ ਨੂੰ 336 ਦਿਨਾਂ ਲਈ ਅਨਲਿਮਿਟਡ ਕਾਲਿੰਗ, ਫ੍ਰੀ ਨੇਸ਼ਨਲ ਰੋਮਿੰਗ, ਡੇਲੀ 100 SMS ਅਤੇ ਕੁੱਲ 24GB ਡਾਟਾ ਮਿਲਦਾ ਹੈ। ਡਾਟਾ ਲਈ ਕੋਈ ਡੇਲੀ ਲਿਮਿਟ ਨਹੀਂ ਹੈ। ਇਸਦੀ ਮਹੀਨਾਵਾਰ ਲਾਗਤ ਲਗਭਗ ₹130 ਬਣਦੀ ਹੈ। BSNL ਦੇ ਇਹ ਨਵੇਂ ਪਲਾਨ ਮੁਕਾਬਲੇ ਨੂੰ ਹੋਰ ਤੇਜ਼ ਕਰ ਸਕਦੇ ਹਨ, ਖ਼ਾਸਕਰ ਉਨ੍ਹਾਂ ਯੂਜ਼ਰਜ਼ ਲਈ ਜੋ ਘੱਟ ਕੀਮਤ ‘ਤੇ ਵੱਧ ਸਹੂਲਤਾਂ ਚਾਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
iPhone 16 Pro Max ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
NEXT STORY