ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪੁਲਸ ਸਟੇਸ਼ਨ ਦੀਨਾਨਗਰ ਦੇ ਆਉਂਦੇ ਇਲਾਕੇ ਅੰਦਰ ਆਏ ਦਿਨ ਚੋਰੀ ਦੀਆਂ ਘਟਨਾ ਵਾਪਰਨ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ, ਜਿਸ ਦੀ ਮਿਸਾਲ ਚੋਰਾਂ ਵੱਲੋਂ ਮੰਦਰ ਦੀ ਗੋਲਕ ਤੋੜ ਕੇ ਨਗਦੀ ਸਮੇਤ ਪੁਜਾਰੀ ਦਾ ਮੋਟਰਸਾਇਕਲ ਚੋਰੀ ਕਰਨ ਤੋਂ ਮਿਲਦੀ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਰਾਇਣ ਨਾਥ ਪੁੱਤਰ ਰਾਣਾ ਨਾਥ ਵਾਸੀ ਝੜੌਲੀ ਨੇ ਦੱਸਿਆ ਕਿ ਸ੍ਰੀ ਸਿੱਧ ਬਾਬਾ ਵਣਖੰਡੀ ਨਾਥ ਮੰਦਰ ਝੜੋਲੀ ਵਿਖੇ ਪੁਜਾਰੀ ਦਾ ਕੰਮ ਕਰਦਾ ਹੈ। ਬੀਤੀ ਰਾਤ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਰਾਤ 11:00 ਵਜੇ ਆਪਣੇ ਕਮਰੇ ਵਿੱਚ ਸੌਂ ਗਿਆ ਸੀ ਜਦ ਸਵੇਰੇ 4:00 ਵਜੇ ਉਠ ਕੇ ਮੰਦਰ ਵੱਲ ਗਿਆ ਤਾਂ ਦੇਖਿਆ ਕਿ ਮੰਦਰ ਦਾ ਮੇਨ ਦਰਵਾਜ਼ਾ ਖੁੱਲਾ ਪਿਆ ਸੀ ਅਤੇ ਮੰਦਰ ਅੰਦਰ ਪਈ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਕਿਹਾ ਗੋਲਕ ਵਿੱਚ ਪਏ ਚੜਾਵਾ ਕਰੀਬ 30,000/- ਰੁਪਏ ਅਤੇ ਮੇਰਾ ਮੋਟਰਸਾਇਕਲ ਮਾਰਕਾ ਬਜਾਜ ਡਿਸਕਵਰ ਚੋਰੀ ਹੋ ਗਿਆ ਹੈ। ਪੁਲਸ ਵੱਲੋਂ ਜਦ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਜਾਂਚ ਪੜਤਾਲ ਕਰਨ ਉਪਰੰਤ ਮੁੱਦਈ ਦੇ ਬਿਆਨਾਂ ਦੇ ਅਧਾਰ 'ਤੇ ਮਲਤਾਨ ਸ਼ਾਹ ਪੁੱਤਰ ਮਤਲੂਨ ਸ਼ਾਹ ਵਾਸੀ ਰਸੂਲਪੁਰ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।
ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀਖੇਜ਼ ਘਟਨਾ, ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵੱਢੀ ਪਤਨੀ ਤੇ ਬੱਚਾ, ਫਿਰ ਕਰ ਲਿਆ ਆਤਮਦਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਨੇ ਗਰਭਵਤੀ ਔਰਤ ਨੂੰ ਮਾਰੀ ਜ਼ੋਰਦਾਰ ਟੱਕਰ, ਇਲਾਜ ਦੌਰਾਨ ਹੋਈ ਮੌਤ
NEXT STORY