ਝਬਾਲ (ਨਰਿੰਦਰ)-ਝਬਾਲ ਇਲਾਕੇ ਵਿਚ ਜਿੱਥੇ ਨਸ਼ਿਆਂ ਦਾ ਕਾਫੀ ਬੋਲਬਾਲਾ ਹੈ, ਉਥੇ ਹੀ ਪਿਛਲੇ ਦਿਨਾਂ ਤੋਂ ਤਿੰਨ ਮੂੰਹ ਬੰਨ੍ਹੀ ਸ਼ਰੇਆਮ ਦਨਦਨਾਉਂਦੇ ਫਿਰਦੇ ਲੁਟੇਰਿਆਂ ਨੇ ਲੋਕਾਂ ਵਿਚ ਦਹਿਸ਼ਤ ਪਾਈ ਹੋਈ ਹੈ, ਜਿਸ ਕਰਕੇ ਲੋਕ ਦਹਿਸ਼ਤ ਹੇਠ ਡਰਦੇ ਫਿਰਦੇ ਹਨ। ਬੀਤੀ ਰਾਤ ਇਨ੍ਹਾਂ ਤਿੰਨਾਂ ਲੁਟੇਰਿਆਂ ਨੇ ਤਰਨਤਾਰਨ ਰੋਡ ’ਤੇ ਗੁਰਦੁਆਰਾ ਸਾਹਿਬ ਜੀ ਦੇ ਗੇਟ ਨੇੜੇ ਇਕ ਮੋਟਰਸਾਈਕਲ ’ਤੇ ਆ ਰਹੇ ਪਤੀ-ਪਤਨੀ ਨੂੰ ਜ਼ਬਰਦਸਤੀ ਰੋਕ ਕੇ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਤੋਂ ਇਲਾਵਾ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
ਇਸੇ ਤਰ੍ਹਾਂ ਝਬਾਲ ਵਿਖੇ ਮੁਨਿਆਰੀ ਦੀ ਦੁਕਾਨ ਕਰਦੇ ਕਾਂਗਰਸੀ ਆਗੂ ਨਿੰਪੀ ਸੂਦ ਨੇ ਸਵੇਰੇ ਤੜਕੇ ਜਿਵੇਂ ਹੀ ਦੁਕਾਨ ਖੋਲ੍ਹੀ ਤਾਂ ਤਿੰਨੇ ਮੂੰਹ ਬੰਨ੍ਹੀ ਤੇਜ਼ਧਾਰ ਹਥਿਆਰਬੰਦ ਨੌਜਵਾਨ ਦੁਕਾਨ ਅੰਦਰ ਵੜ ਗਏ ਅਤੇ ਕਾਂਗਰਸੀ ਆਗੂ ਦੀ ਕੁੱਟਮਾਰ ਕਰਕੇ ਉਸ ਕੋਲੋਂ ਮੋਬਾਈਲ, ਨਕਦੀ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਕਾਂਗਰਸੀ ਆਗੂ ਨਿੰਪੀ ਸੂਦ ਨੂੰ ਦੁਕਾਨ ਵਿਚ ਬੰਦ ਕਰ ਗਏ। ਦੋਵਾਂ ਵਾਰਦਾਤਾਂ ਦੀ ਸੂਚਨਾ ਥਾਣਾ ਝਬਾਲ ਵਿਖੇ ਦੇ ਦਿੱਤੀ ਹੈ। ਇਨ੍ਹਾਂ ਲੁਟੇਰਿਆਂ ਦੀ ਦਹਿਸ਼ਤ ਨਾਲ ਲੋਕਾਂ ਦੀ ਜਿਉਂਣਾ ਮੌਹਾਲ ਹੋਇਆ ਪਿਆ ਹੈ ਜਦੋਂ ਕਿ ਪੁਲਸ ਪ੍ਰਸ਼ਾਸਨ ਖਾਮੋਸ਼ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ ਦੇ ਸ਼ੈੱਫ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY