ਤਰਨਤਾਰਨ (ਰਮਨ)-ਨਿਮੋਨੀਆਂ ਦੀ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਦੇ ਵਿਚ ਐੱਮ.ਸੀ.ਐੱਚ. ਦੇ ਵਿਚ ਵਿਸ਼ਵ ਨਿਮੋਨੀਆਂ ਦਿਵਸ ਮਨਾਇਆ ਗਿਆ। ਸਿਵਲ ਸਰਜਨ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਨਿਮੋਨੀਆਂ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਅਤੇ ਮਾਂ ਦਾ ਸੁਚੇਤ ਹੋਣਾ ਜ਼ਰੂਰੀ ਹੈ, ਉਥੇ ਹੀ ਇਸ ਲਈ ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਇਹ ਗੱਲ ਉਨ੍ਹਾਂ ਨਿਮੋਨੀਆਂ ਦਿਵਸ ਮੌਕੇ ਐੱਮ.ਸੀ.ਐੱਚ ਸੈਂਟਰ ਸਿਵਲ ਹਸਪਤਾਲ ਤਰਨਤਾਰਨ ਵਿਚ ਆਯੋਜਿਤ ਸੈਮੀਨਾਰ ਦੋਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹੀ ਗਈ।
ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ
ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਉਨ੍ਹਾਂ ਵਿਚ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਇਸੇ ਕਾਰਨ ਵੈਸੇ ਤਾਂ ਆਮ ਤੌਰ ’ਤੇ ਛੋਟੇ ਬੱਚਿਆਂ ਵਿਚ ਨਿਮੋਨੀਆਂ ਜਲਦੀ ਵਿਕਸਿਤ ਹੁੰਦਾ ਹੈ ਪਰ ਇਹ ਬੀਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਘੱਟ ਇਮਿਊਨ ਸਿਸਟਮ ਵਾਲਿਆਂ ਨੂੰ ਇਹ ਬੀਮਾਰੀ ਜਲਦੀ ਲੱਗਦੀ ਹੈ। ਇਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ’ਤੇ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
ਸੈਮੀਨਾਰ ਦੌਰਾਨ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਜੇਕਰ ਬੱਚਿਆਂ ਵਿਚ ਸਾਹ ਲੈਣ ਵਿਚ ਤਕਲੀਫ, ਉਲਟੀਆਂ ਆਉਣੀਆਂ, ਦੁੱਧ ਨਾ ਪੀਣਾ ਅਤੇ ਠੰਢ ਨਾਲ ਬੁਖਾਰ ਹੋਣਾ ਇਹ ਸਾਰੇ ਲੱਛਣ ਆਉਣ ਤਾਂ ਤਰੁੰਤ ਬੱਚਿਆਂ ਦੇ ਡਾਕਟਰ ਨਾਲ ਸਲਾਹ ਅਤੇ ਇਲਾਜ ਕਰਵਾਉਣਾ ਜ਼ਰੂਰੀ ਹੈ। ਆਮ ਲੋਕਾਂ ਨੂੰ ਨਿਯਮਤ ਤੌਰ ’ਤੇ ਪੋਸ਼ਟਿਕ ਭੋਜਨ, ਕਸਰਤ ਕਰਨਾ ਅਤੇ ਧੂੰਏ ਰਹਿਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਵਿਚ ਖਾਂਸੀ ਬੁਖਾਰ, ਨੌਂਹ ਨੀਲੇ ਹੋਣੇ, ਮਾਸ ਪੇਸ਼ੀਆ ਦਰਦ ਹੋਣ ਤਾਂ ਇਹ ਸਾਰੇ ਲੱਛਣ ਨਿਮੋਨੀਆਂ ਦੇ ਹਨ ਅਤੇ ਇਸ ਦਾ ਸਮੇ ਸਿਰ ਇਲਾਜ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਦਿੱਲੀ ਧਮਾਕਿਆਂ ਮਗਰੋਂ ਪੰਜਾਬ 'ਚ ਕਾਰਵਾਈ, ਪਠਾਨਕੋਟ ਤੋਂ ਫੜਿਆ ਗਿਆ ਡਾਕਟਰ
ਇਸ ਕੰਪੇਨ ਦੌਰਾਨ ਸਾਰੇ ਹਸਪਤਾਲਾਂ, ਪੀ.ਐੱਚ.ਸੀ.,ਆਯੂਸ਼ ਅਰੋਗਿਆ ਮੰਦਰ ਦੇ ਵਿਚ ਨਿਮੋਨੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਨਵੇਂ ਜਨਮੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾਵੇ ਅਤੇ ਜਨਤਾ ਨੂੰ ਬੀਮਾਰੀਆ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਵੀ ਬਹੁਤ ਵੱਡੀ ਸਿਹਤ ਸਮੱਸਿਆ ਬਣੀ ਹੋਈ ਹੈ ਅਤੇ ਇਸੇ ਕਾਰਨ ਹਰ ਸਾਲ ਲੱਖਾਂ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਲਟੀਆਂ, ਦਸਤ, ਸਾਹ ਲੈਣ ਵਿਚ ਤਕਲੀਫ, ਬੁਖਾਰ ਦੇ ਨਾਲ ਠੰਢ ਲੱਗਣਾ, ਚਮੜੀ ਦੇ ਲਾਲ ਦਾਣੇ ਹੋਣਾ ਆਦਿ ਇਸ ਬੀਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਡਾ. ਰਣਦੀਪ ਸਿੰਘ ਮੈਡੀਕਲ ਅਫਸਰ, ਅਵਲੀਨ ਕੌਰ ਮੈਡੀਕਲ ਅਫਸਰ, ਵਰਿੰਦਰ ਸਮੇਤ ਕਈ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ 'ਤੇ ਕੀ ਬੋਲੇ ਅੰਮ੍ਰਿਤਪਾਲ ਦੇ ਪਿਤਾ
ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ
NEXT STORY