Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 15, 2026

    1:30:11 PM

  • trump statement on ceasefire

    ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ ਜੰਗਬੰਦੀ...

  • he was mine

    ਇਹ ਮੇਰਾ ਆਸ਼ਿਕ...! ਮੁੰਡੇ ਦੇ ਸਸਕਾਰ 'ਤੇ ਲੜ ਪਈਆਂ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • new appointments by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਅਕਾਲੀ ਦਲ ’ਚ ਪਈ ਜਾਨ, ਕਾਂਗਰਸ ਨੂੰ ਲੈ ਡੁੱਬੇ ਕਸੂਤੇ ਬਿਆਨ

PUNJAB News Punjabi(ਪੰਜਾਬ)

ਅਕਾਲੀ ਦਲ ’ਚ ਪਈ ਜਾਨ, ਕਾਂਗਰਸ ਨੂੰ ਲੈ ਡੁੱਬੇ ਕਸੂਤੇ ਬਿਆਨ

  • Edited By Anmol Tagra,
  • Updated: 15 Nov, 2025 09:18 AM
Chandigarh
taran taran by election analysis
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ ਤਾਂਗੜੀ): ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਦਰਜ ਕਰ ਕੇ ਹਲਕੇ ’ਚ ਆਪਣੀ ਪਕੜ ਇਕ ਵਾਰ ਫਿਰ ਮਜ਼ਬੂਤ ਕੀਤੀ ਹੈ। ਇਸ ਜਿੱਤ ਨੇ ਨਾ ਸਿਰਫ਼ ‘ਆਪ’ ਵਰਕਰਾਂ ’ਚ ਉਤਸ਼ਾਹ ਭਰਿਆ ਹੈ ਸਗੋਂ ਤਰਨਤਾਰਨ ਦੀ ਰਾਜਨੀਤਕ ਧਰਾਤਲ ’ਤੇ ਵੀ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਤੀਜੇ ਮਿਲੇ-ਜੁਲੇ ਸੁਨੇਹੇ ਲੈ ਕੇ ਆਏ ਹਨ। ਭਾਵੇਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਸ਼ੁਰੂਆਤੀ ਰਾਊਂਡਾਂ ਵਿੱਚ ਲੀਡ ਬਣਾਈ ਰੱਖੀ ਪਰ ਚੌਥੇ ਰਾਊਂਡ ਤੋਂ ‘ਆਪ’ ਉਮੀਦਵਾਰ ਨੇ ਜੋ ਲੀਡ ਰੱਖੀ, ਉਹ ਅੰਤ ਤੱਕ ਕਾਇਮ ਰਹੀ। ਇਸ ਹਾਰ ਮਗਰੋਂ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਉਮੀਦਵਾਰ ਮਨਦੀਪ ਸਿੰਘ ’ਤੇ ਵੱਡੇ ਇਲਜ਼ਾਮ ਵੀ ਲਾਏ ਹਨ, ਜਿਨ੍ਹਾਂ ਨੇ ਇਹ ਨਤੀਜੇ ਹੋਰ ਵੀ ਗਰਮਾਹਟ ਭਰੇ ਬਣਾ ਦਿੱਤੇ ਹਨ।

ਹਰਮੀਤ ਸੰਧੂ ਨੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇੱਥੋਂ ਦੀ ਰਾਜਨੀਤੀ ਕਿੰਨੀ ਤਿੱਖੀ ਤੇ ਬਦਲਦੇ ਹਾਲਾਤਾਂ ਵਾਲੀ ਹੈ। ਉਨ੍ਹਾਂ ਨੇ ਨਾ ਸਿਰਫ਼ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਸਗੋਂ ਚੌਥੀ ਵਾਰ ਤਰਨਤਾਰਨ ਤੋਂ ਵਿਧਾਇਕ ਬਣ ਕੇ ਰਾਜਨੀਤਕ ਤਜਰਬੇ ਤੇ ਜ਼ਮੀਨੀ ਪਕੜ ਵੀ ਹਾਸਲ ਕੀਤੀ ਹੈ। ਭਾਜਪਾ ਦਾ ਪ੍ਰਦਰਸ਼ਨ ਏਨਾ ਕਮਜ਼ੋਰ ਰਿਹਾ ਕਿ ਉਹ 10 ਹਜ਼ਾਰ ਵੋਟਾਂ ਦਾ ਅੰਕੜਾ ਵੀ ਪਾਰ ਨਾ ਕਰ ਸਕੀ।

ਵੜਿੰਗ ਦੇ ਬਿਆਨਾਂ ਨੇ ਕਾਂਗਰਸੀ ਉਮੀਦਵਾਰ ਲਈ ਬੀਜੇ ਕੰਡੇ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਕ ਤੋਂ ਬਾਅਦ ਇਕ ਵਿਵਾਦਤ ਬਿਆਨਾਂ ਨੇ ਪਾਰਟੀ ਉਮੀਦਵਾਰ ਦੀ ਜਿੱਤ ਦੀ ਰਾਹ ’ਚ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਕਦੇ ਹਿੰਦੁਸਤਾਨ ਜਾਂ ਖ਼ਾਲਿਸਤਾਨ, ਕਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ , ਸਿੱਖ ਬੱਚਿਆਂ ਦੇ ਜੂੜਿਆਂ ਬਾਰੇ ਉਨ੍ਹਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਕਰਕੇ ਉਹ ਸਿਆਸੀ ਵਿਰੋਧੀਆਂ ਦੇ ਨਾਲ-ਨਾਲ ਆਮ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ। ਖ਼ਾਸ ਕਰਕੇ ਦਲਿਤ ਤੇ ਸਿੱਖ ਵੋਟਰ ਉਨ੍ਹਾਂ ਤੋਂ ਕਿਨਾਰਾ ਕਰਦੇ ਨਜ਼ਰ ਆਏ। 2022 ਦੀਆਂ ਚੋਣਾਂ ’ਚ ਕਾਂਗਰਸ ਨੂੰ ਇਸੇ ਹਲਕੇ ’ਚ 26535 ਵੋਟਾਂ ਮਿਲੀਆਂ ਸਨ ਤੇ ਵੋਟ ਫ਼ੀਸਦੀ 2017 ਦੇ 45.11 ਦੇ ਮੁਕਾਬਲੇ 20.28 ਫ਼ੀਸਦੀ ਰਹਿ ਗਿਆ। ਜ਼ਿਮਨੀ ਚੋਣ ਜਿੱਤਣਾ ਤਾਂ ਦੂਰ ਸਗੋਂ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ।

ਹੜ੍ਹਾਂ ਦੌਰਾਨ ਜ਼ਮੀਨੀ ਪੱਧਰ ’ਤੇ ਕੰਮ ਦਾ ਅਕਾਲੀ ਦਲ ਨੂੰ ਮਿਲਿਆ ਲਾਹਾ

ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਚੌਥੇ ਸਥਾਨ ’ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ’ਚ ਦੂਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਿਹਾ। ਇਸ ਨਤੀਜੇ ਨੂੰ ਪਾਰਟੀ ਲਈ ਕਾਫ਼ੀ ਉਤਸ਼ਾਹਜਨਕ ਮੰਨਿਆ ਜਾ ਸਕਦਾ ਹੈ। ਤਨਖ਼ਾਹੀਆ ਕਰਾਰ ਹੋਣ ਪਿੱਛੋਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਪ੍ਰਤੀ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ। ਹੜ੍ਹਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਜ਼ਮੀਨੀ ਪੱਧਰ ’ਤੇ ਮੋਰਚਾ ਸੰਭਾਲਦਿਆਂ ਲੋਕਾਂ ਦੀ ਸਹਾਇਤਾ ਕੀਤੀ, ਉਸ ਦਾ ਵੀ ਹਲਕੇ ਦੇ ਵੋਟਰਾਂ ’ਤੇ ਕਾਫ਼ੀ ਪ੍ਰਭਾਵ ਪਿਆ। ਇਸ ਨਾਲ ਕਾਂਗਰਸ ਦੀਆਂ ਵੋਟਾਂ ਟੁੱਟ ਕੇ ਅਕਾਲੀ ਉਮੀਦਵਾਰ ਦੇ ਹਿੱਸੇ ਆਈਆਂ। ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਵੱਖਰਾ ਉਮੀਦਵਾਰ ਖੜ੍ਹਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਮਨਦੀਪ ਸਿੰਘ ਦੀ ਹਮਾਇਤ ਵੀ ਕਾਰਗਰ ਸਾਬਤ ਨਾ ਹੋਈ।

2027 ਦੀਆਂ ਚੋਣਾਂ ਲਈ ਅਹਿਮ ਇਸ਼ਾਰੇ

ਤਰਨਤਾਰਨ ਦੀ ਇਹ ਜਿੱਤ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਮਨੋਬਲ ਦੇ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਲਈ ਇਹ ਸੋਚਣ ਜ਼ਰੂਰੀ ਹੈ ਕਿ ਕਿਉਂ ਚੋਣ ਦੇ ਸ਼ੁਰੂਆਤੀ ਰਾਊਂਡਾਂ ਦੀ ਲੀਡ ਅੰਤ ਤੱਕ ਕਾਇਮ ਨਾ ਰਹਿ ਸਕੀ। ਕਾਂਗਰਸ ਤੇ ਭਾਜਪਾ ਦਾ ਪ੍ਰਦਰਸ਼ਨ ਵੀ ਚਰਚਾ ਦੇ ਕੇਂਦਰ ’ਚ ਹੈ। ਤਰਨਤਾਰਨ ਵਰਗੇ ਪੰਥਕ ਹਲਕੇ ’ਚ ‘ਆਪ’ ਦੀ ਜਿੱਤ ਸੂਬੇ ਦੀ ਸਿਆਸਤ ਦਾ ਨਵਾਂ ਰੁਝਾਨ ਵੀ ਦਰਸਾ ਰਹੀ ਹੈ, ਜੋ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਵੱਡੇ ਸਿਆਸੀ ਗਠਜੋੜਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਸਕਦੀ ਹੈ।

ਅਕਾਲੀ ਦਲ ਨੂੰ ਹਰਾਉਣ ਲਈ ਏਜੰਸੀਆਂ ਨੇ ਖੜ੍ਹਾਇਆ ਮਨਦੀਪ ਸਿੰਘ : ਕਲੇਰ

ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਤਿੱਖੇ ਬਿਆਨ ਆਉਣ ਸ਼ੁਰੂ ਹੋ ਗਏ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਨੂੰ ਏਜੰਸੀਆਂ ਦੇ ਇਸ਼ਾਰੇ 'ਤੇ ਅਕਾਲੀ ਦਲ ਨੂੰ ਹਰਾਉਣ ਲਈ ਖੜ੍ਹਾ ਕੀਤਾ ਗਿਆ। ਕਲੇਰ ਦੇ ਬਿਆਨ ਨੇ ਰਾਜਨੀਤਕ ਮਾਹੌਲ ’ਚ ਹੋਰ ਤਿੱਖਾਪਣ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਥਕ ਕੇਂਦਰ ਹੋਣ ਕਰਕੇ ਤਰਨਤਾਰਨ ਦੀ ਚੋਣ ਦਾ ਵੱਖਰਾ ਮਹੱਤਵ ਹੈ ਤੇ ਲੋਕਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਥਕ ਸਿਆਸਤ ਦੀ ਅਸਲ ਪਸੰਦ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਨੇ ਖ਼ੁਦ ਕਿਹਾ ਕਿ ਜੇ ਮੈਂ ਚੋਣ ਨਾ ਲੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ, ਜਿਸ ਤੋਂ ਸਾਜ਼ਿਸ਼ ਸਾਬਤ ਹੁੰਦੀ ਹੈ। ਉਨ੍ਹਾਂ ਨੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਜਾਜ਼ਤ ਨਾ ਮਿਲਣ ਕਾਰਨ ਅਕਾਲੀ ਦਲ ਨੇ ਇਨ੍ਹਾਂ ਹਲਕਿਆਂ ਤੋਂ ਉਮੀਦਵਾਰ ਨਹੀਂ ਖੜ੍ਹੇ ਕੀਤੇ ਤਾਂ ਉਹ ਧਿਰਾਂ ਜੋ ਤਰਨਤਾਰਨ ’ਚ ਖੜ੍ਹੀਆਂ ਹੋਈਆਂ, ਉੱਥੇ ਵੀ ਚੋਣ ਨਹੀਂ ਲੜੀਆਂ। ਇਹ ਸਾਰੀਆਂ ਗੱਲਾਂ ਤਰਨਤਾਰਨ ਦੇ ਨਤੀਜਿਆਂ ਤੋਂ ਬਾਅਦ ਨਵੇਂ ਸਿਆਸੀ ਸਵਾਲ ਖੜ੍ਹੇ ਕਰ ਰਹੀਆਂ ਹਨ।

  • Punjab
  • Punjab Politics
  • Tarntaran By Election
  • Shiromani Akali Dal

ਪਾਵਰਕਾਮ ਦਾ ਵੱਡੀ ਪਹਿਲਕਦਮੀ, ਸਬਜ਼ੀ ਮੰਡੀ ’ਚ 27 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਨਵਾਂ ਬਿਜਲੀ ਘਰ

NEXT STORY

Stories You May Like

  • sukhbir badal  s big statement
    'ਮੇਰੇ ਲਈ ਪੰਥ ਅਤੇ ਅਕਾਲੀ ਦਲ ਦੀ ਸ਼ਾਨ ਸਭ ਤੋਂ ਜ਼ਰੂਰੀ ਹੈ', ਸੁਖਬੀਰ ਬਾਦਲ ਦਾ ਵੱਡਾ ਬਿਆਨ
  • bibi jagir kaur as the president of its women  s wing
    ਅਕਾਲੀ ਦਲ (ਪੁਨਰ ਸੁਰਜੀਤ) ਨੇ ਬੀਬੀ ਜਾਗੀਰ ਕੌਰ ਨੂੰ ਬਣਾਇਆ ਇਸਤਰੀ ਵਿੰਗ ਦਾ ਪ੍ਰਧਾਨ
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
  • punjab politics shiromani akali dal
    ਪੰਜਾਬ ਦੀ ਸਿਆਸਤ 'ਚ ਹਲਚਲ, ਅੱਜ ਇਹ ਵੱਡਾ ਲੀਡਰ ਅਕਾਲੀ ਦਲ 'ਚ ਕਰ ਸਕਦਾ ਵਾਪਸੀ
  • shiromani akali dal punar surjit senior leader
    ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਇਸ ਵੱਡੇ ਆਗੂ ਨੇ ਦਿੱਤਾ ਅਸਤੀਫਾ
  • assembly elections shiromani akali dal
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ 'ਚ ਅਕਾਲੀ ਦਲ, ਚੁੱਕਿਆ ਜਾ ਰਿਹਾ ਇਹ ਕਦਮ
  • raja warring  lok sabha
    ਰਾਜਾ ਵੜਿੰਗ ਨੇ ਲੋਕ ਸਭਾ 'ਚ ਬੇਅਦਬੀ ਦੇ ਮੁਦੇ 'ਤੇ ਘੇਰਿਆ ਅਕਾਲੀ ਦਲ
  • block samiti election  shiromani akali dal
    ਬਲਾਕ ਸੰਮਤੀ ਚੋਣ 'ਚ ਅਕਾਲੀ ਦਲ ਦੀ ਜਿੱਤ, ਕਿਹਾ ਇਹ 2027 ਦਾ ਟਰੇਲਰ
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • clash in jalandhar s dilkusha market medical store owner attacked
    ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...
  • punjab weather update
    ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
  • ed raid on mp mittal
    ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ
  • 13 year old boy makes punjab proud in australia
    ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
  • amarnath yatra 2026  registration  bank  lines  amarnath yatra  jammu
    ਅੱਜ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ, ਬੈਂਕਾਂ ਦੇ ਬਾਹਰ ਲੱਗੀਆਂ...
Trending
Ek Nazar
sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

akshay kumar shared a story about the miracle of vaishno devi

ਜਦੋਂ ਵਾਲ-ਵਾਲ ਬਚੀ ਸੀ ਅਕਸ਼ੈ ਕੁਮਾਰ ਦੀ ਜਾਨ, ਅਦਾਕਾਰ ਨੇ ਸੁਣਾਇਆ ਵੈਸ਼ਨੋ ਦੇਵੀ...

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

ipl 2026

IPL 'ਚ ਖੇਡ ਰਹੇ ਖਿਡਾਰੀ 'ਤੇ ਲੱਗਾ ਬੈਨ!

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

rs 2000 for women

ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

amritsar dc orders officials to prevent flood threat

ਬਰਸਾਤੀ ਸੀਜ਼ਨ ਤੋਂ ਪਹਿਲਾਂ DC ਅੰਮ੍ਰਿਤਸਰ ਵੱਲੋਂ ਸਖ਼ਤ ਨਿਰਦੇਸ਼ ਜਾਰੀ

plastic bottles  delhi  pollution  manjinder sirsa  money

ਹੁਣ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੇ ਮਿਲਣਗੇ ਪੈਸੇ ! ਦਿੱਲੀ 'ਚ ਪ੍ਰਦੂਸ਼ਣ ਨੂੰ...

channel issued notice

ਆਸ਼ਾ ਭੋਂਸਲੇ ਦੀ ਮੌਤ ਦੇ ਪ੍ਰਸਾਰਣ ਦੌਰਾਨ "ਭਾਰਤੀ ਸਮੱਗਰੀ" ਦੀ ਵਰਤੋਂ ਕਰਨ ਲਈ...

women over 50 able to become mothers again through ivf

ਹਾਈ ਕੋਰਟ ਦਾ ਅਹਿਮ ਫੈਸਲਾ! 50 ਸਾਲ ਤੋਂ ਵੱਧ ਉਮਰ ਦੀ ਮਹਿਲਾ ਹੁਣ IVF ਰਾਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • punjab weather update
      ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
    • fraud case
      ਆਨਲਾਈਨ ਕ੍ਰਿਕਟ ਸੱਟੇਬਾਜ਼ੀ ਦੇ ਨਾਂ ’ਤੇ ਠੱਗੀ ਕਰਨ ਵਾਲਾ ਕਾਬੂ
    • bata gets slapped for selling shoes of wrong size
      ਗ਼ਲਤ ਸਾਈਜ਼ ਦੇ ਜੁੱਤੇ ਵੇਚਣ ’ਤੇ ਬਾਟਾ ਨੂੰ ਝਟਕਾ, 9 ਹਜ਼ਾਰ ਮੁਆਵਜ਼ਾ ਭਰਨ ਦੇ...
    • punjab boy ipl
      ਵੱਡੀ ਖ਼ਬਰ: IPL ਦੌਰਾਨ ਕਸੂਤਾ ਫਸਿਆ ਪੰਜਾਬ ਦਾ ਮੁੰਡਾ! ਗੁਆਉਣੀ ਪਈ ਜਾਨ
    • middle school teacher
      ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਲੈ ਕੇ ਅਨੋਖਾ ਫ਼ਰਮਾਨ, ਨਵੀਂ ਨੀਤੀ ਨੇ ਵਧਾਈ...
    • 13 year old boy makes punjab proud in australia
      ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
    • census begins tomorrow
      ਮਰਦਮਸ਼ੁਮਾਰੀ ਦੀ ਸ਼ੁਰੂਆਤ ਭਲਕੇ ਤੋਂ, ਮੈਦਾਨ 'ਚ ਉਤਰਨਗੇ 2250 ਮੁਲਾਜ਼ਮ
    • various restrictions imposed in bathinda district
      ਬਠਿੰਡਾ ਜ਼ਿਲ੍ਹੇ 'ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਮੈਜਿਸਟ੍ਰੇਟ ਨੇ ਜਾਰੀ ਕੀਤੇ...
    • toll plazas and national highways in punjab will remain closed
      ਪੰਜਾਬ ਦੇ ਟੋਲ ਪਲਾਜ਼ੇ ਤੇ ਨੈਸ਼ਨਲ ਹਾਈਵੇਅ ਰਹਿਣਗੇ ਬੰਦ, ਘਰੋਂ ਨਿਕਲਣ ਤੋਂ...
    • body of young man found at jalalabad railway station
      ਜਲਾਲਾਬਾਦ ਰੇਲਵੇ ਸਟੇਸ਼ਨ ’ਤੇ ਮਿਲੀ ਨੌਜਵਾਨ ਦੀ ਲਾਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +