ਦੋਰਾਂਗਲਾ (ਨੰਦਾ)- ਸੰਘਣੀ ਧੁੰਦ ਦਾ ਕਹਿਰ ਸ਼ੁਰੂ ਹੋ ਚੁੱਕਿਆ ਹੈ। ਧੁੰਦ ਕਾਰਨ ਸੜਕ ਹਾਦਸੇ ਵੀ ਵੱਧ ਗਏ ਹਨ। ਜਿਸਦੀ ਤਾਜ਼ਾ ਮਿਸਾਲ ਦੋਰਾਂਗਲਾ ਰੋਡ 'ਤੇ ਸਥਿਤ ਮੈਕ ਲਾਈਫ ਡੇਅਰੀ ਦੇ ਨਜ਼ਦੀਕ ਵੇਖਣ ਨੂੰ ਮਿਲੀ, ਮਿੱਲ ਤੋਂ ਗੰਨਾ ਅਨਲੋਡ ਕਰਵਾ ਕੇ ਆ ਰਿਹਾ ਟਰੈਕਟਰ ਸਿੱਧਾ ਦਰੱਖਤ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ। ਹਾਲਾਂਕਿ ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਸੱਟਾ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਚਾਲਕ ਪਿੰਡ ਬੈਂਸ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ
ਵਰਣਯੋਗ ਹੈ ਕਿ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਗੁਰਦਾਸਪੁਰ ਰੋਡ 'ਤੇ ਸੜਕਾਂ ਦੇ ਕਿਨਾਰੇ ਧੱਸ ਚੁੱਕੇ ਹਨ। ਜਿਸ ਕਰਕੇ ਸੜਕ ਹਾਦਸੇ ਲਗਾਤਾਰ ਹੋ ਰਹੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਗਈ ਹੈ ਅਤੇ ਮੀਡੀਆ ਵੱਲੋਂ ਵੀ ਇਸ ਬਾਰੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਾਣੂ ਕਰਵਾਇਆ ਗਿਆ ਸੀ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹ ਸੜਕ ਕਿਨਾਰਿਆਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਸਾਈਡਾਂ ਤੋਂ ਧੱਸੀ ਹੋਈ ਮਿੱਟੀ ਦੁਬਾਰਾ ਪਾਈ ਜਾਵੇ, ਤਾਂ ਕਿ ਹੋਰ ਕੋਈ ਸੜਕੀ ਹਾਦਸੇ ਨਾ ਹੋ ਸਕਣ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਵਲਟੋਹਾ ‘ਚ ਵੋਟਾਂ ਦੀ ਗਿਣਤੀ ਜਾਰੀ, ਕੁਝ ਹੀ ਦੇਰ 'ਚ ਆਉਣਗੇ ਨਤੀਜੇ
NEXT STORY