ਗੁਰਦਾਸਪੁਰ (ਵਿਨੋਦ, ਹਰਮਨ) - ਸਥਾਨਕ ਬੱਬਰੀ ਬਾਈਪਾਸ ਤੇ ਮੈਰੀਟੋਰੀਅਸ ਸਕੂਲ ਦੇ ਨਜ਼ਦੀਕ ਸਥਿਤ ਸ਼ਿਵ ਸ਼ਕਤੀ ਦਾ ਮੰਦਰ ਵਿਖੇ ਦਿਨ-ਦਿਹਾੜੇ ਭੰਨੜੋੜ ਅਤੇ ਬੇਅਦਬੀ ਦੀ ਘਟਨਾ ਹੋਈ ਹੈ। ਮੰਦਰ ਵਿਚ ਮੌਜੂਦ ਸੰਗਤ ਅਨੁਸਾਰ ਮੰਦਰ ਦੇ ਮਹੰਤ ਦੇਵਾ ਜੀ ਮੰਦਰ ਦੇ ਗੇਟ ਨੂੰ ਤਾਲਾ ਲਗਾ ਕੇ ਕਿਤੇ ਬਾਹਰ ਗਏ ਹੋਏ ਸਨ ਤਾਂ ਇਕ ਪ੍ਰਵਾਸੀ ਲੱਗਦਾ ਨੌਜਵਾਨ ਮੰਦਿਰ ਦੀ ਦੀਵਾਰ ਟੱਪ ਕੇ ਮੰਦਰ ਦੇ ਅੰਦਰ ਵੜ ਗਿਆ ਅਤੇ ਮੰਦਰ ਵਿਚ ਬੁਰੀ ਤਰ੍ਹਾਂ ਭੰਨਤੋੜ ਕੀਤੀ।
ਸੰਗਤ ਅਨੁਸਾਰ ਉਹ ਚੋਰੀ ਕਰਨ ਦੀ ਨੀਅਤ ਨਾਲ ਮੰਦਰ ਵਿਚ ਵੜਿਆ ਸੀ ਅਤੇ ਸਾਰੀਆਂ ਮੂਰਤੀਆਂ ਦੇ ਗਹਿਣੇ ਵੀ ਉਤਾਰ ਲਏ ਅਤੇ ਪਿੱਤਲ-ਤਾਂਬੇ ਦੀਆਂ ਮੂਰਤੀਆਂ ਸਮੇਤ ਹੋਰ ਕੀਮਤੀ ਸਾਮਾਨ ਵੀ ਬੈਗ ਵਿਚ ਭਰ ਲਿਆ ਪਰ ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਦਾ ਸੰਗਤ ਬਾਹਰ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਉਸ ਨੂੰ ਘੇਰ ਲਿਆ। ਉਸ ਨੇ ਸੰਗਤ ’ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ।
ਉੱਥੇ ਹੀ ਸੰਗਤ ਨੇ ਮੰਗ ਕੀਤੀ ਹੈ ਕਿ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੰਦਿਰ ਦੇ ਮਹੰਤ ਦੇਵਾ ਜੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਸ ਨੂੰ ਸਜ਼ਾ ਨਹੀਂ ਦਿੱਤੀ ਗਈ ਤਾਂ ਉਹ ਮਰਨ ਵਰਤ ’ਤੇ ਬੈਠ ਜਾਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੁਰਮਾਨ: ਹਰੀਕੇ ਪੱਤਣ ਵਿਖੇ 14 ਜੁਲਾਈ ਨੂੰ ਹੋਵੇਗਾ ਵਿਸ਼ੇਸ਼ ਸਮਾਗਮ
NEXT STORY