ਅਜਨਾਲਾ(ਗੁਰਜੰਟ)-ਸਥਾਨਿਕ ਸ਼ਹਿਰ ਅਜਨਾਲਾ ਦੇ ਸਿਵਲ ਹਸਪਤਾਲ ਅੰਦਰ ਪਿਛਲੇ ਕਰੀਬ ਇਕ ਸਾਲ ਤੋਂ ਵੱਖ-ਵੱਖ ਸਮੇਂ ’ਤੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਲਿਆ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਮਿਲਦੀ। ਇਸ ਵਾਰ ਚੋਰਾਂ ਨੇ ਆਕਸੀਜਨ ਵਾਲੀਆਂ ਪਾਈਪਾਂ ਚੋਰੀ ਕੀਤੀ, ਪਰ ਪ੍ਰਸ਼ਾਸਨ ਫਿਰ ਵੀ ਕੁੰਭ ਕਰਨ ਦੀ ਨੀਂਦ ਸੌਂ ਰਿਹਾ।
ਇਸ ਸਬੰਧੀ ਸਰਕਾਰੀ ਹਸਪਤਾਲ ਅਜਨਾਲਾ ਦੇ ਐੱਸ. ਐੱਮ. ਓ. ਅਜਨਾਲਾ ਡਾ. ਸ਼ਾਲੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਹਸਪਤਾਲ ਅੰਦਰ ਹੋਈਆਂ ਚੋਰੀਆਂ ਸਬੰਧੀ ਅਸੀਂ ਟਾਈਮ ਟੂ ਟਾਈਮ ਪੁਲਸ ਨੂੰ ਮੇਲ ਅਤੇ ਕੰਪਲੈਂਟ ਕਰਦੇ ਹਾਂ, ਪਰ ਪੁਲਸ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਚੋਰੀਆਂ ਦਾ ਇਹ ਸਿਲਸਿਲਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਬਾਹਰ ਉਟ ਸੈਂਟਰ ਦੇ ਸਾਹਮਣੇ ਦਵਾਈ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਦਾ ਮੇਲਾ ਲੱਗਾ ਰਹਿੰਦਾ ਹੈ, ਜਿਨ੍ਹਾਂ ਵਿੱਚੋਂ ਹੀ ਕੁਝ ਲੋਕ ਇਨਾ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਦੋਂ ਕਿ ਸਾਡੇ ਵੱਲੋਂ ਪ੍ਰਸ਼ਾਸਨ ਤੋਂ ਬਹੁਤ ਵਾਰੀ ਮੰਗ ਕੀਤੀ ਹੈ ਕੀ ਇਹ ਸੈਂਟਰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਚ ਹੋਈਆਂ ਚੋਰੀਆਂ ਦੀ ਤਫਤੀਸ਼ ਕੀਤੀ ਜਾ ਰਹੀ ਤੇ ਬਹੁਤ ਜਲਦ ਚੋਰਾਂ ਨੂੰ ਫੜ ਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ ਅੱਜ ਨਹੀਂ ਸਗੋਂ ਇਸ ਦਿਨ ਪਵੇਗਾ ਮੀਂਹ! ਹੋ ਗਈ ਭਵਿੱਖਬਾਣੀ
NEXT STORY