ਪਠਾਨਕੋਟ (ਸ਼ਾਰਦਾ)- ਤਿੰਨ ਸੂਬਿਆਂ ਨੂੰ ਸਹੂਲਤ ਦੇਣ ਵਾਲੇ ਜ਼ਿਲ੍ਹੇ ਦੇ ਹਸਪਤਾਲ ਦੀ ਕਾਰਜ ਪ੍ਰਣਾਲੀ ’ਤੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ, ਜਦੋਂ ਇਕ ਜਨਾਨੀ ਨੇ ਦਰਦ ਨਾਲ ਕੁਰਲਾਉਂਦੇ ਹੋਏ ਹਸਪਤਾਲ ਸਥਿਤ ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਰਾਤ ਕਰੀਬ 2 ਵਜੇ ਇਕ ਬੱਚੇ ਨੂੰ ਜਨਮ ਦੇ ਦਿੱਤਾ। ਇਸ ਮਾਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਸਥਾਨਕ ਮੁਹੱਲਾ ਪਿੱਪਲਾਂ ਦੇ ਰਹਿਣ ਵਾਲੇ ਜੰਗ ਬਹਾਦੁਰ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਉਸ ਦੀ ਪਤਨੀ ਨੂੰ ਪ੍ਰੈਗਨੈਂਸੀ ਦੀ ਪੀੜ ਹੋਣੀ ਸ਼ੁਰੂ ਹੋ ਗਈ। ਪਰਿਵਾਰਕ ਮੈਂਬਰ ਉਸਨੂੰ ਰਾਤ ਦੇ ਸਮੇਂ ਹਸਪਤਾਲ ਲੈ ਕੇ ਪਹੁੰਚ ਗਏ, ਜਿਥੇ ਸਟਾਫ਼ ਨੇ ਇਲਾਜ ਕਰਨ ਦੀ ਬਜਾਏ ਉਸ ਦੀ ਪਤਨੀ ਦੇ ਪਹਿਲਾਂ ਟੈਸਟ ਕਰਵਾਉਣ ਲਈ ਕਿਹਾ। ਉਪਰੰਤ ਸਿੱਧਾ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਕਾਫ਼ੀ ਸਮੇਂ ਤੱਕ ਉਸ ਦੀ ਗਰਭਵਤੀ ਜਨਾਨੀ ਦਰਦ ਨਾਲ ਕੁਰਲਾਉਂਦੀ ਰਹੀ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਸਟਾਫ਼ ’ਤੇ ਲਾਪਰਵਾਹੀ ਅਤੇ ਦੁਰ-ਵਿਵਹਾਰ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਟਾਫ਼ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਸ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਗ਼ਰੀਬ ਵਿਅਕਤੀ ਕਿੱਥੇ ਜਾਂਦਾ। ਗ਼ਰੀਬ ਨੂੰ ਜੇਕਰ ਸਰਕਾਰੀ ਹਸਪਤਾਲ ’ਚ ਇਲਾਜ ਨਹੀਂ ਮਿਲੇਗਾ ਤਾਂ ਫਿਰ ਹੋਰ ਕਿੱਥੇ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਕੀ ਕਹਿਣਾ ਹੈ ਕਾਰਜਕਾਰੀ ਐੱਸ.ਐੱਮ.ਓ. ਦਾ?
ਇਸ ਸਬੰਧੀ ਕਾਰਜਕਾਰੀ ਐੱਸ. ਐੱਮ. ਓ. ਡਾ. ਸੁਨੀਲ ਚਾਂਦ ਨੇ ਕਿਹਾ ਕਿ ਗਰਭਵਤੀ ਜਨਾਨੀ ਦਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਟੈਸਟ ਕਰਵਾ ਕੇ ਨਹੀਂ ਸੀ ਰੱਖਿਆ। ਇਸੇ ਕਰਕੇ ਸਟਾਫ਼ ਨੇ ਹਸਪਤਾਲ ਸਥਿਤ ਲੈਬ ’ਚ ਹੀ ਟੈਸਟ ਕਰਵਾਉਣ ਲਈ ਕਿਹਾ, ਜੋ ਗਰਭਵਤੀ ਜਨਾਨੀਆਂ ਦੇ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੇ ਨਾਲ ਅਟੈਂਡੇਂਟ ਨੇ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕਰ ਰੱਖਿਆ ਸੀ ਅਤੇ ਉਸ ਨੇ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਅਤੇ ਸਟਾਫ਼ ਨਾਲ ਉਲਝਣ ਲੱਗ ਪਿਆ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਦੂਜੇ ਪਾਸੇ ਜਨਾਨੀ ਦੀ ਹਾਲਤ ਠੀਕ ਨਾ ਹੋਣ ਕਾਰਨ ਐਮਰਜੈਂਸੀ ’ਚ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਸਨ, ਜਿਸ ਕਾਰਨ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕਾਰੀਡੋਰ ’ਚ ਡਲਿਵਰੀ ਹੋਣ ਦੇ ਬਾਅਦ ਸਟਾਫ਼ ਨੇ ਤੁਰੰਤ ਜੱਚਾ-ਬੱਚਾ ਨੂੰ ਆਪਣੀ ਦੇਖ-ਰੇਖ ’ਚ ਲੈ ਲਿਆ ਹੈ।
‘ਪੁਸ਼ਪਾ’ ਸਟਾਰ ਅੱਲੂ ਅਰਜੁਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
NEXT STORY