ਗੁਰਦਾਸਪੁਰ (ਹਰਮਨ)- ਇਕ ਪਾਸੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ’ਚ ਜਾ ਕੇ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਪਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਨਾਲ ਸਬੰਧਤ ਪਿੰਡ ਨੈਨੋਕੋਟ ਦੇ ਨੌਜਵਾਨ ਨੇ ਯੂ. ਕੇ. ’ਚ 8 ਸਾਲ ਕੰਮ ਕਰਨ ਦੇ ਬਾਅਦ ਮੁੜ ਆਪਣੀ ਜਨਮ ਭੂਮੀ ਵਿਖੇ ਆ ਕੇ ਖੇਤੀ ਕਰਨ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦੇ ਸ਼ੁਰੂ ਕਰਨ ਨੂੰ ਤਰਜੀਹ ਦਿੱਤੀ ਹੈ। ਮਹਿਕਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਨਾਮ ਦੇ ਇਸ ਨੌਜਵਾਨ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਦੇ ਬਾਅਦ ਯੂ. ਕੇ. ਪਹੁੰਚ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ 2011 ਤੋਂ 2019 ਤੱਕ ਯੂ. ਕੇ. ਰਹਿਣ ਦੇ ਬਾਅਦ ਉਹ ਮੁੜ ਆਪਣੇ ਪਿੰਡ ਪਰਤ ਆਇਆ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਮਹਿਕਦੀਪ ਨੇ ਦੱਸਿਆ ਕਿ ਯੂ. ਕੇ. ’ਚ ਵੀ ਉਹ ਸਖ਼ਤ ਮਿਹਨਤ ਕਰਦਾ ਸੀ ਅਤੇ ਉਸਨੇ ਇਸ ਮਨ ਬਣਾਇਆ ਕਿ ਜੇਕਰ ਹੱਡ ਤੋੜਵੀਂ ਮਿਹਨਤ ਹੀ ਕਰਨੀ ਹੈ ਤਾਂ ਆਪਣੇ ਪਿੰਡ ਜਾ ਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਇਸ ਲਈ ਉਹ 2019 ’ਚ ਵਾਪਸ ਆ ਗਿਆ ਅਤੇ ਆਉਂਦੇ ਹੀ ਉਸਨੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਉਸਨੇ ਦੱਸਿਆ ਕਿ ਉਹ ਕਰੀਬ 12 ਏਕੜ ਰਕਬੇ ’ਚ ਖੇਤੀ ਕਰਦਾ ਹੈ, ਜਿੱਥੇ ਕਣਕ ਅਤੇ ਝੋਨੇ ਦੀ ਫ਼ਸਲ ਦੇ ਨਾਲ-ਨਾਲ ਗੰਨੇ ਦੀ ਕਾਸ਼ਤ ’ਚ ਕਰ ਰਿਹਾ ਹੈ। ਹੁਣ ਇਹ ਸਾਰੀ ਖੇਤੀ ਉਹ ਅਤੇ ਉਸਦਾ ਨਿੱਕਾ ਭਰਾ ਕੋਮਲਪ੍ਰੀਤ ਸਿੰਘ ਹੀ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਸਬਜ਼ੀਆਂ ਦੀ ਕਾਸ਼ਤ ਦਾ ਕੰਮ ਵੀ ਸ਼ੁਰੂ ਕੀਤਾ ਹੈ। ਸ਼ੁਰੂਆਤੀ ਦੌਰ ’ਚ ਉਨ੍ਹਾਂ ਨੇ ਭਿੰਡੀਆਂ ਦੀ ਕਾਸ਼ਤ ਕੀਤੀ ਹੈ ਅਤੇ ਖੁਦ ਹੀ ਭਿੰਡੀ ਨੂੰ ਮੰਡੀ ਵਿਚ ਲਿਜਾ ਕੇ ਵੇਚਦੇ ਹਨ। ਜੇਕਰ ਇਸ ਕੰਮ ’ਚ ਸਫ਼ਲਤਾ ਮਿਲੀ ਤਾਂ ਆਉਣ ਵਾਲੇ ਸਮੇਂ ਵਿਚ ਉਹ ਸਬਜ਼ੀਆਂ ਹੇਠ ਰਕਬਾ ਵਧਾਉਣਗੇ।
ਸੂਰ ਪਾਲਣ ਨੂੰ ਬਣਾਇਆ ਸਹਾਇਕ ਧੰਦਾ
ਮਹਿਕਦੀਪ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ ਆਉਣ ਤੋਂ ਬਾਅਦ ਹੀ ਉਸਨੇ 2020 ’ਚ ਸੂਰ ਪਾਲਣ ਦਾ ਸਹਾਇਕ ਧੰਦਾ ਸ਼ੁਰੂ ਕੀਤਾ, ਜਿਸ ਤਹਿਤ ਉਸਨੇ ਗੁਰਦਾਸਪੁਰ ਵਿਖੇ ਸਰਕਾਰੀ ਸੂਰ ਨਸਲਕਸੀ ਫ਼ਾਰਮ ਸਿਖਲਾਈ ਲੈ ਕੇ ਪਹਿਲਾਂ 5 ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਤਿੰਨ ਸਾਲਾਂ ਬਾਅਦ ਉਸ ਕੋਲ 70 ਦੇ ਕਰੀਬ ਸੂਰ ਹਨ।
ਇਹ ਵੀ ਪੜ੍ਹੋ- ਵੱਖ-ਵੱਖ ਥਾਵਾਂ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਸੂਮ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ
ਉਸਨੇ ਦੱਸਿਆ ਕਿ ਇਨ੍ਹੇਂ ਸੂਰ ਪਾਲਣ ਲਈ ਉਸ ਨੂੰ ਕਰੀਬ 2 ਤੋਂ ਢਾਈ ਕਨਾਲ ਜਗ੍ਹਾ ਦੀ ਲੋੜ ਪਈ ਹੈ, ਜਿਸ ’ਚ ਉਸਨੇ ਸੂਰਾਂ ਦਾ ਸ਼ੈੱਡ ਬਣਾਇਆ ਹੈ ਅਤੇ ਨਾਲ ਹੀ ਵੇਸਟੇਜ ਸਮੇਤ ਹੋਰ ਕੰਮ ਕੀਤੇ ਹਨ। ਇਨ੍ਹਾਂ ਸੂਰਾਂ ਤੋਂ ਉਸ ਤੋਂ ਆਮਦਨ ਅੰਦਾਜ਼ਨ 4-5 ਲੱਖ ਰੁਪਏ ਸਾਲਾਨਾ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਆਮਦਨ ਸੂਰਾਂ ਨੂੰ ਬੀਮਾਰੀ ਪੈਣ ਜਾਂ ਮਾਰਕੀਟ ਦੇ ਰੇਟ ਘੱਟ-ਵੱਧ ਹੋਣ ਕਾਰਨ ਘੱਟ-ਵੱਧ ਵੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉਹ ਅਤੇ ਉਸਦਾ ਭਰਾ ਬਹੁਤ ਆਸਾਨੀ ਨਾਲ ਇਹ ਕੰਮ ਕਰ ਰਹੇ ਹਨ ਅਤੇ ਸੂਰਾਂ ਦੇ ਮੰਡੀਕਰਨ ਵਿਚ ਵੀ ਉਸ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਵਪਾਰੀ ਉਨ੍ਹਾਂ ਦੇ ਫਾਰਮ ਤੋਂ ਆ ਕੇ ਹੀ ਸੂਰ ਲੈ ਜਾਂਦੇ ਹਨ। ਉਨ੍ਹਾਂ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਹੱਥੀਂ ਮਿਹਨਤ ਕਰਨ ਨੂੰ ਤਰਜੀਹ ਦੇਣ ਅਤੇ ਵਿਦੇਸ਼ਾਂ ’ਚ ਜਾਣ ਦੀ ਬਜਾਏ ਆਪਣੀ ਜਨਮ ਭੂਮੀ ਵਿਖੇ ਹੀ ਮਿਹਨਤ ਕਰਨ।
ਇਹ ਵੀ ਪੜ੍ਹੋ- 35 ਸਾਲ ਦਾ ਵਿਛੋੜਾ, ਪੁੱਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ 'ਮਾਂ', ਅੱਖਾਂ ਨਮ ਕਰੇਗੀ ਇਹ ਕਹਾਣੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਇਲਾਕੇ ’ਚ ਪਾਕਿਸਤਾਨੀ ਡਰੋਨ ਨੇ ਦਿੱਤੀ ਦਸਤਕ
NEXT STORY