ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ ਦੇ ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਇਕ ਪਿਸਤੌਲ .32 ਬੋਰ ਬਿਨਾਂ ਮੈਗਜ਼ੀਨ ਦੇ, 49 ਗ੍ਰਾਮ ਹੈਰੋਇਨ ਅਤੇ 2200 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕਾ, ਪੁਲਸ ਵੱਲੋਂ ਜਾਂਚ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਏਐਸਆਈ ਜਗੀਰ ਚੰਦ ਲਾਕੇ ਅੰਦਰ ਗਸ਼ਤ ਕਰ ਰਿਹਾ ਸੀ ਜਦ ਪਿੰਡ ਜੋਗਰ ਟੀ ਪੁਆਇੰਟ ਨੇੜੇ ਪਹੁੰਚਿਆ ਤਾਂ ਖੇਤਾਂ ਵਾਲੀ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦ ਉਸਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਹੱਥ ਵਿੱਚ ਫੜੇ ਲਿਫਾਫੇ ਵਿੱਚੋਂ 49 ਗ੍ਰਾਮ ਹੈਰੋਇਨ ਅਤੇ 2200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਖੱਬੇ ਪਾਸੇ ਵਾਲੀ ਡੱਬ ਵਿੱਚੋਂ ਇੱਕ ਬਿਨਾਂ ਮੈਗਜੀਨ 32 ਬੋਰ ਪਿਸਤੌਲ ਬਰਾਮਦ ਕੀਤਾ ਗਿਆ ।
ਇਹ ਵੀ ਪੜ੍ਹੋ- ਲੰਡਨ ’ਚ ਪੰਜਾਬੀ ਮੁਟਿਆਰ ਦਾ ਗੋਰੇ ਨੇ ਬੇਰਹਿਮੀ ਨਾਲ ਕੀਤਾ ਕਤਲ, ਮ੍ਰਿਤਕ ਦੇਹ ਵੇਖ ਪਰਿਵਾਰ ਦਾ ਨਿਕਲਿਆ ਤ੍ਰਹ
ਪੁਲਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਦੀਪਕ ਮਸੀਹ ਪੁੱਤਰ ਸਲਿੰਦਰ ਮਸੀਹ ਵਾਸੀ ਨਾਭਾ ਦਾਸ ਕਾਲੋਨੀ ਝਬਕਰਾ ਵਜੋਂ ਦੱਸੀ ਗਈ ਹੈ । ਪੁਲਸ ਵੱਲੋਂ ਇਸ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਦੁੱਧ ਲੈਣ ਜਾ ਰਹੀ ਮਹਿਲਾ ਦੇ ਕੰਨ 'ਚੋਂ ਵਾਲੀ ਖਿੱਚ ਕੇ ਲੁਟੇਰੇ ਫਰਾਰ, ਮਹਿਲਾ ਜ਼ਖ਼ਮੀ
NEXT STORY