ਗੁਰਦਾਸਪੁਰ(ਹਰਮਨ, ਵਿਨੋਦ)- ਥਾਣਾ ਤਿੱਬੜ ਦੀ ਪੁਲਸ ਨੇ ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਮੌਤ ਦੇ ਮਾਮਲੇ ’ਚ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਕੱਲ੍ਹ ਸ਼ਾਮ ਕਰੀਬ 8:30 ਵਜੇ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਆਪਣੇ ਮੋਟਰਸਾਈਕਲ ਨੰਬਰ ਪੀਬੀ.06ਟੀ.6790 ’ਤੇ ਪਿੰਡ ਪਾਹੜਾ ਨੇੜੇ ਪੈਟਰੋਲ ਪੰਪ ਦੇ ਕੋਲ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੇ ਇਕ ਅਣਪਛਾਤੇ ਮੋਟਰਸਾਈਕਲ ਦੀ ਟੱਕਰ ਉਸ ਦੇ ਮੋਟਰਸਾਈਕਲ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰਾਕੇਸ਼ ਕੁਮਾਰ ਸੜਕ ’ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ’ਚ ਮ੍ਰਿਤਕ ਦੇ ਪਿਤਾ ਮੈਨੁਅਲ ਮਸੀਹ ਉਰਫ਼ ਕਾਲਾ ਮਸੀਹ ਦੇ ਬਿਆਨਾਂ ’ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਨਫਲੂਐਂਸਰ ਦੀਪਿਕਾ ਲੂਥਰਾ ਦੇ ਬਿਆਨਾਂ 'ਤੇ ਅੰਮ੍ਰਿਤਪਾਲ ਮਹਿਰੋਂ 'ਤੇ ਵੱਡੀ ਕਾਰਵਾਈ
NEXT STORY