ਅੰਮ੍ਰਿਤਸਰ(ਇੰਦਰਜੀਤ)-ਥਾਣਾ ਡੀ ਡਵੀਜ਼ਨ ਅਧੀਨ ਪੈਂਦੇ ਪਿੰਡ ਲੋਹਗੜ੍ਹ ਨੇੜੇ ਬਸਤੀ ਹਿੰਦੁਸਤਾਨੀ ਵਿਖੇ 2 ਗੁੱਟਾਂ ਦਰਮਿਆਨ ਮਾਮੂਲੀ ਲੜਾਈ ਹੋ ਗਈ। ਦੋਵਾਂ ਵਿਚਾਲੇ ਹੋਈ ਲੜਾਈ ਅਤੇ ਝਗੜੇ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਇਕ ਧਿਰ ਦੇ ਲੋਕਾਂ ਨੇ ਪ੍ਰੇਮ ਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਗੌਰਵ ਨਾਂ ਦੇ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਕਾਂਗਰਸ ਦੇ ਗੜ੍ਹ 'ਤੇ 'ਆਪ' ਕਬਜ਼ਾ, ਡੇਰਾ ਬਾਬਾ ਨਾਨਕ 'ਚ ਗੁਰਦੀਪ ਸਿੰਘ ਰੰਧਾਵਾ ਜੇਤੂ
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਗੌਰਵ ਨਾਂ ਦੇ ਵਿਅਕਤੀ ਦੀ ਕਿਸੇ ਨਾਲ ਲੜਾਈ ਹੋ ਗਈ। ਇਸ ਦੌਰਾਨ ਗੌਰਵ ਦੀ ਮਾਂ ਮੌਕੇ ’ਤੇ ਪਹੁੰਚ ਗਈ ਅਤੇ ਕੁਝ ਲੋਕਾਂ ਨੇ ਦਖ਼ਲ ਦੇ ਕੇ ਲੜਾਈ ਨੂੰ ਹਟਾਇਆ। ਇਸ ਤੋਂ ਬਾਅਦ ਗੌਰਵ ਦਾ ਇਕ ਦੋਸਤ ਦੂਜੇ ਪਾਸੇ ਚਲਾ ਗਿਆ, ਜਿੱਥੇ ਹੋਰ ਲੋਕ ਵੀ ਉਸ ਨਾਲ ਜੁੜ ਗਏ, ਜਦੋਂ ਉਹ ਅੱਗੇ ਵਧੇ ਤਾਂ ਦੋਵੇਂ ਧੜੇ ਆਹਮੋ-ਸਾਹਮਣੇ ਆ ਗਏ ਅਤੇ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਦੌਰਾਨ ਦੂਜੀ ਧਿਰ ਨੇ ਗੌਰਵ ’ਤੇ ਚਾਕੂਆਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਸ ਚੌਕੀ ਦੁਰਗਿਆਣਾ ਦੇ ਇੰਚਾਰਜ ਸਬ-ਇੰਸਪੈਕਟਰ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਦਰਪਣ ਤੰਗੋਤਰਾ ਵਾਸੀ ਸਥਾਨਕ ਗੇਟ ਮਹਾਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫਤਾਰ ਆਲਟੋ ਕਾਰ ਲਾਪ੍ਰਵਾਹੀ ਨਾਲ ਨੌਜਵਾਨ 'ਚ ਮਾਰੀ, ਹੋਈ ਮੌਤ
NEXT STORY