ਮੋਗਾ (ਆਜ਼ਾਦ)-ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਕੋਕਰੀ ਕਲਾਂ ਨਿਵਾਸੀ ਸੁਖਚੈਨ ਸਿੰਘ ਦੀ ਮਾਸੀ ਸੁਰਿੰਦਰ ਕੌਰ ਰਾਏ ਜੋ ਕੈਨੇਡਾ ਰਹਿੰਦੀ ਹੈ, ਨੂੰ ਪਲਾਟ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਅਜੀਤਵਾਲ ਪੁਲਸ ਵੱਲੋਂ ਨਿਰਵੈਰ ਸਿੰਘ, ਜਸਪਾਲ ਕੌਰ, ਨਿਵਾਸੀ ਪਿੰਡ ਕੋਕਰੀ ਹੇਰਾਂ, ਗਗਨਦੀਪ ਸਿੰਘ ਨਿਵਾਸੀ ਪਿੰਡ ਮਹਿਣਾ ਖ਼ਿਲਾਫ਼ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਚੈਨ ਸਿੰਘ ਨੇ ਕਿਹਾ ਕਿ ਉਸ ਦੀ ਮਾਸੀ ਕੈਨੇਡਾ ਦੀ ਪੱਕੀ ਵਸਨੀਕ ਹੈ ਅਤੇ ਉਸ ਨੇ ਮੈਨੂੰ ਮੁਖਤਿਆਰਨਾਮਾ ਦਿੱਤਾ ਹੋਇਆ ਹੈ। ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਮੇਰੀ ਮਾਸੀ ਨੂੰ ਵਿਸ਼ਵਾਸ਼ ਵਿਚ ਲੈ ਕੇ ਇਕ ਪਲਾਟ ਸਸਤੇ ਰੇਟ ’ਤੇ ਖਰੀਦਣ ਦਾ ਝਾਂਸਾ ਦੇ ਉਸ ਨਾਲ 13 ਲੱਖ ਰੁਪਏ ਦੀ ਠੱਗੀ ਕੀਤੀ ਗਈ। ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਕਥਿਤ ਮੁਲਜਮਾਂ ਦੇ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ, ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ- ਜਲੰਧਰ ਵਿਖੇ ਜਿਊਲਰੀ ਦੇ ਸ਼ੋਅ ਰੂਮ 'ਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ 'ਤੇ ਲੱਗੇ ਗੰਭੀਰ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਟੀਟੂ ਬਾਣੀਆ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਲ
NEXT STORY