ਗੁਰਦਾਸਪੁਰ (ਵਿਨੋਦ) : ਇਕ ਲੜਕੀ ਦਾ ਨਕਲੀ ਆਧਾਰ ਕਾਰਡ ਬਣਾ ਕੇ ਅਤੇ ਨਕਲੀ ਮੁਖਤਾਰਨਾਮਾ ਬਣਾ ਕੇ ਲੜਕੀ ਦੇ ਜਾਅਲੀ ਦਸਤਖਤ ਕਰਕੇ ਉਸ ਦਾ ਪਲਾਟ 5.5 ਮਰਲੇ ਵੇਚਣ ਵਾਲੇ ਇਕ ਵਿਅਕਤੀ ਦੇ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਅਨੂਪ ਬਜਾਲਾ ਪੁੱਤਰੀ ਜਨਕ ਰਾਜ ਵਾਸੀ ਰੰਧਾਵਾ ਕਲੋਨੀ ਸਾਹਮਣੇ ਮਿਲਕ ਪਲਾਟ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਕਿ ਦੋਸ਼ੀ ਸਾਹਿਲ ਸ਼ਰਮਾ ਪੁੱਤਰ ਹੰਸ ਰਾਜ ਵਾਸੀ ਕੋਠੀ ਨੰਬਰ 174 ਪਟੇਲ ਨਗਰ ਪਠਾਨਕੋਟ ਨੇ ਉਸ ਦਾ ਨਕਲੀ ਆਧਾਰ ਕਾਰਡ ਬਣਾ ਕੇ ਅਤੇ ਨਕਲੀ ਮੁਖਤਾਰਨਾਮਾ ਬਣਾ ਕੇ ਉਸ ਦੇ ਜਾਅਲੀ ਦਸਤਖਤ ਕਰਕੇ ਉਸ ਦਾ ਪਲਾਟ 5.5 ਮਰਲੇ ਵਾਕਿਆ ਚਾਹਲ ਇਨਕਲੇਵ ਪਲਾਟ ਵੇਚ ਦਿੱਤਾ।
ਇਹ ਵੀ ਪੜ੍ਹੋ : ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ ਦੀ ਸੜਕ ਹਾਦਸੇ ’ਚ ਮੌਤ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਉਪ ਕਪਤਾਨ ਪੁਲਸ ਸਬ ਡਵੀਜ਼ਨ ਸਿਟੀ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਐੱਸ.ਐੱਸ.ਪੀ ਗੁਰਦਾਸਪੁਰ ਦੀ ਪ੍ਰਵਾਨਗੀ ਦੇ ਬਾਅਦ ਦੋਸ਼ੀ ਸਾਹਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਠਾਨਕੋਟ ਦੀ ਸਬਜ਼ੀ ਮੰਡੀ ਤੋਂ ਚੋਰੀ ਹੋਇਆ ਮੋਟਰਸਾਈਕਲ ਬਰਾਮਦ, ਦੀਨਾਨਗਰ ਦਾ ਮੁਲਜ਼ਮ ਗ੍ਰਿਫ਼ਤਾਰ
NEXT STORY