ਚੰਡੀਗਡ਼੍ਹ, (ਸੁਸ਼ੀਲ)- ਜੂਆ ਖੇਡਣ ਵਾਲੇ 14 ਵਿਅਕਤੀਅਾਂ ਨੂੰ ਪੁਲਸ ਨੇ ਵੱਖ-ਵੱਖ ਸੈਕਟਰਾਂ ਵਿਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ 36830 ਰੁਪਏ ਬਰਾਮਦ ਹੋਏ। ਮਨੀਮਾਜਰਾ ਤੇ 31 ਥਾਣਾ ਪੁਲਸ ਨੇ ਜੂਆ ਖੇਡਣ ਵਾਲੇ ਮੁਲਜ਼ਮਾਂ ਖਿਲਾਫ ਗੈਂਬਲਿਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਮਨੀਮਾਜਰਾ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਚਾਰ ਵਿਅਕਤੀ ਮਨੀਮਾਜਰਾ ਹਾਊਸਿੰਗ ਬੋਰਡ ਕੰਪਲੈਕਸ ਦੇ ਗੇਟ ਨੰ. 4 ਕੋਲ ਜੂਆ ਖੇਡ ਰਹੇ ਹਨ। ਪੁਲਸ ਟੀਮ ਨੇ ਛਾਪਾ ਮਾਰ ਕੇ ਮਨੀਮਾਜਰਾ ਸਥਿਤ ਗੋਬਿੰਦਪੁਰਾ ਨਿਵਾਸੀ ਜੁਲਫੀਕਾਰ, ਸ਼ਾਮੀਨ, ਮੁਹੰਮਦ ਜਸੀਨ ਤੇ ਤਸਲੀਮ ਨੂੰ ਫਡ਼ ਕੇ 14300 ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਸੈਕਟਰ-31 ਥਾਣਾ ਪੁਲਸ ਨੇ ਰਾਮਦਰਬਾਰ ਦੇ ਬਾਬਾ ਰਾਮਦੇਵ ਮੰਦਰ ਕੋਲ ਚੰਦਰ ਪ੍ਰਕਾਸ਼, ਦੁਰਗਾ, ਰਾਜਕੁਮਾਰ, ਕ੍ਰਿਸ਼ਣ ਕੁਮਾਰ ਤੇ ਭੋਲਾ ਨੂੰ ਦਬੋਚਿਆ ਤੇ ਉਨ੍ਹਾਂ ਤੋਂ 13630 ਰੁਪਏ ਬਰਾਮਦ ਹੋਏ। ਹੱਲੋਮਾਜਰਾ ਦੇ ਮਕਾਨ ਨੰ. 926 ਵਿਚ ਜੂਆ ਖੇਡਦੇ ਹੋਏ ਸੰਨੀ, ਵਿੱਕੀ, ਇੰਦਰਜੀਤ, ਬਲਬੀਰ, ਭਰਤ ਨੂੰ ਕਾਬੂ ਕੀਤਾ ਤੇ ਉਨ੍ਹਾਂ ਤੋਂ 8900 ਰੁਪਏ ਬਰਾਮਦ ਹੋਏ।
600 ਨਸ਼ੇ ਵਾਲੇ ਟੀਕਿਅਾਂ ਸਮੇਤ ਨੌਜਵਾਨ ਕਾਬੂ
NEXT STORY