ਤਲਵੰਡੀ ਭਾਈ, (ਗੁਲਾਟੀ)— ਸ਼ਨੀਵਾਰ ਦੁਪਹਿਰ ਬਾਅਦ ਸ਼ਹਿਰ ਦੇ ਅਜੀਤ ਨਗਰ ਵਿਖੇ ਇਕ 14 ਸਾਲ ਦੇ ਬੱਚੇ ਨੇ ਆਪਣੇ ਹੀ ਘਰ ਫਾਹ ਲੈ ਲਿਆ, ਜਿਸ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭੀਸ਼ੇਕ ਉਰਫ ਊਦੇ ਪੁੱਤਰ ਗੁਰਤੇਜ ਸਿੰਘ ਵਾਸੀ ਅਜੀਤ ਨਗਰ, ਤਲਵੰਡੀ ਭਾਈ ਵਜੋਂ ਹੋਈ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਘਰ 'ਚ ਛੱਤ ਵਾਲੇ ਪੱਖੇ ਨਾਲ ਚਾਦਰ ਨਾਲ ਲਟਕਦਾ ਹੋਇਆ ਮਿਲਿਆ, ਜਿਸ ਨੂੰ ਇਕੱਤਰ ਲੋਕਾਂ ਨੇ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਲਿਆਂਦਾ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਰ ਕੇ ਉਸ ਨੂੰ ਮੋਗਾ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਦਮ ਤੋੜ ਗਿਆ। ਊਦੇ ਪਿਛਲੇ ਸਾਲ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 8ਵੀਂ ਸ਼੍ਰੇਣੀ 'ਚ ਪੜ੍ਹਦਾ ਸੀ, ਜਿਥੇ ਉਹ ਫੇਲ ਹੋ ਗਿਆ ਸੀ ਅਤੇ ਉਸ ਦਾ ਪਿਤਾ ਟਰੱਕ ਚਾਲਕ ਹੈ। ਮੌਤ ਦੇ ਕਾਰਣ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਮੌਕੇ 'ਤੇ ਪੁੱਜ ਕੇ ਆਪਣੀ ਕਾਰਵਾਈ ਆਰੰਭ ਦਿੱਤੀ।
ਪਤੀ ਨੂੰ ਫੋਨ ਕਰ ਕੇ ਦੱਸਿਆ, ਫਿਰ ਪ੍ਰੇਮੀ ਸਮੇਤ ਕੀਤੀ ਖੁਦਕੁਸ਼ੀ
NEXT STORY