ਖਨੌਰੀ, (ਹਰਜੀਤ)- ਪੁਲਸ ਨੇ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਕਰਤਾਰ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲਾ ਪੁਲਸ ਮੁਖੀ ਡਾਕਟਰ ਸੰਦੀਪ ਗਰਗ ਅਤੇ ਉਪ ਕਪਤਾਨ ਪੁਲਸ ਬੂਟਾ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਬੀਤੀ ਸ਼ਾਮ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਐੱਸ. ਟੀ. ਐੱਫ. ਯੂਨਿਟ ਸੰਗਰੂਰ ਸਮੇਤ ਪੁਲਸ ਪਾਰਟੀ ਚੈਕਿੰਗ ਦੌਰਾਨ ਸਹਾਰਾ ਕਲੱਬ ਖਨੌਰੀ ਨੇੜੇ ਮੌਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਉਰਫ਼ ਬਿੱਕਾ ਪੁੱਤਰ ਮਿੰਦਰ ਸਿੰਘ ਵਾਸੀ ਮਲਕਾਣਾ ਪੱਤੀ ਨੇੜੇ ਪੱਪੀ ਦਾ ਡਿਪੂ ਸਮਾਣਾ, ਕ੍ਰਿਸ਼ਨ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਅਮਾਮਗੜ੍ਹ ਨੇੜੇ ਪੰਜ ਪੀਰ ਸਮਾਣਾ ਥਾਣਾ ਸਿਟੀ ਸਮਾਣਾ ਜ਼ਿਲਾ ਪਟਿਆਲਾ ਜੋ ਹਰਿਆਣੇ ਦੇ ਪਿੰਡਾਂ ’ਚੋਂ ਨਸ਼ਾ ਖ਼ਰੀਦ ਕੇ ਪੰਜਾਬ ਦੇ ਪਿੰਡਾਂ ਵਿਚ ਸਪਲਾਈ ਕਰਦੇ ਹਨ। ਅੱਜ ਵੀ ਦੋਵੇਂ ਮੋਟਰਸਾਈਕਲ ਬਿਨਾਂ ਨੰਬਰੀ ’ਤੇ ਪਿੰਡ ਰਸੀਦਾਂ ਜ਼ਿਲਾ ਜੀਂਦ (ਹਰਿਆਣਾ) ਤੋਂ ਹੈਰੋਇਨ ਲੈ ਕੇ ਆਉਣਗੇ, ਜੇਕਰ ਸਮਾਂ ਰਹਿੰਦੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਦੋਵੇਂ ਨੌਜਵਾਨਾਂ ਨੂੰ ਸਮੇਤ ਹੈਰੋਇਨ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਖਨੌਰੀ ਖ਼ੁਰਦ ਨਾਕਾਬੰਦੀ ਕਰ ਕੇ ਬਿਕਰਮਜੀਤ ਸਿੰਘ ਉਰਫ਼ ਬਿੱਕਾ ਪੁੱਤਰ ਮਿੰਦਰ ਸਿੰਘ, ਕ੍ਰਿਸ਼ਨ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਥਾਣਾ ਖਨੌਰੀ ਵਿਚ ਪਰਚਾ ਦਰਜ ਕਰਵਾਇਆ ਹੈ।
ਸੜਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ ਜ਼ਖਮੀ
NEXT STORY