ਡੇਰਾਬੱਸੀ (ਅਨਿਲ)— ਡੇਰਾਬੱਸੀ ਖੇਤਰ ਅਧੀਨ ਪੈਂਦੇ ਦੋ ਪਿੰਡਾਂ 'ਚ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਭਾਂਖਰਪੁਰ ਦੀ 9 ਸਾਲਾ ਦੀ ਸ਼ਗੁਨ ਤੇ ਕੂੜਾਂ ਵਾਲੇ ਦੇ 13 ਸਾਲਾ ਸੰਨੀ ਨੇ ਸੈਕਟਰ-32 ਦੇ ਜੀ. ਐੱਮ. ਸੀ. ਐੱਚ. ਵਿਚ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਸ਼ਗੁਨ ਪੁੱਤਰੀ ਅਸ਼ਵਨੀ ਕੁਮਾਰ ਵਾਸੀ ਪਿੰਡ ਭਾਂਖਰਪੁਰ ਨੂੰ ਸੌਂਦੇ ਸਮੇਂ 19 ਜੁਲਾਈ ਨੂੰ ਸੱਪ ਨੇ ਡੱਸ ਲਿਆ ਸੀ। ਤਫਤੀਸ਼ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਹਾਲਤ ਖਰਾਬ ਹੋਣ 'ਤੇ ਉਸ ਨੂੰ ਸੈਕਟਰ-32 ਦੇ ਜੀ. ਐੱਮ. ਸੀ. ਐੱਚ. ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ। ਬੱਚੀ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਤੋਂ ਹਾਲਤ ਹੋਰ ਖਰਾਬ ਹੋਣ 'ਤੇ ਬੀਤੇ ਦਿਨ ਬੱਚੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਦੂਜੇ ਮਾਮਲੇ 'ਚ ਪਿੰਡ ਕੂੜਾਂ ਵਾਲਾ ਵਿਚ ਸੰਨੀ ਕੁਮਾਰ ਪੁੱਤਰ ਸ਼ਾਮ ਕੁਮਾਰ ਨੂੰ ਸੌਂਦੇ ਸਮੇਂ ਸ਼ਨੀਵਾਰ ਤੜਕੇ ਸੱਪ ਨੇ ਡੱਸ ਲਿਆ। ਕੰਨ 'ਤੇ ਕੱਟਣ ਤੋਂ ਸੱਪ ਦਾ ਜ਼ਹਿਰ ਤੇਜ਼ੀ ਨਾਲ ਦਿਮਾਗ ਸਮੇਤ ਸਰੀਰ ਵਿਚ ਫੈਲ ਗਿਆ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੈਕਟਰ-32 ਦੇ ਜੀ. ਐੱਮ. ਸੀ. ਐੱਚ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਇਲਾਜ ਦੌਰਾਨ ਅੱਜ ਤੜਕੇ ਸੰਨੀ ਨੇ ਦਮ ਤੋੜ ਦਿੱਤਾ।
ਪੁੱਤ ਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ ਦਿੱਤੇ 22 ਲੱਖ ਫਿਰ ਅਮਰੀਕਾ ਨੇ ਕੀਤਾ ਡਿਪੋਟ
NEXT STORY