ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਜ਼ਿਲ੍ਹਾ ਬਰਨਾਲਾ ’ਚ ਹੁਣ ਤੱਕ 28424 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 1747 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 25876 ਕੇਸ ਨੈਗੇਟਿਵ ਪਾਏ ਗਏ ਹਨ ਜਦਕਿ 801 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲੇ ’ਚ ਹੁਣ ਤੱਕ 1281 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ ਜ਼ਿਲਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 24 ਨਵੇਂ ਕੇਸ ਸਾਹਮਣੇ ਆਏ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ’ਚੋਂ 16 ਕੇਸ, ਬਲਾਕ ਧਨੌਲਾ ’ਚੋਂ 5 ਕੇਸ ਜਦੋਂਕਿ ਬਲਾਕ ਮਹਿਲ ਕਲਾਂ ’ਚੋਂ 0 ਅਤੇ ਬਲਾਕ ਤਪਾ ’ਚੋਂ 3 ਕੇਸ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ’ਚ 1747 ਕੇਸ ਸਾਹਮਣੇ ਆਏ ਹਨ। ਜਿਸ ’ਚੋਂ 19 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। 429 ਕੇਸ ਐਕਟਿਵ ਹਨ। ਹੁਣ ਤੱਕ ਜ਼ਿਲੇ ’ਚ ਕੁੱਲ 37 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਬਲਾਕ ਵਾਈਜ਼ ਵੇਰਵਾ ਬਰਨਾਲਾ ਅਰਬਨ
ਕਨਫਰਮ ਕੇਸ 1027
ਡਿਸਚਾਰਜ 750
ਐਕਟਿਵ 256
ਮੌਤ 21
ਬਲਾਕ ਤਪਾ
ਕਨਫਰਮ ਕੇਸ 357
ਡਿਸਚਾਰਜ 281
ਐਕਟਿਵ 71
ਮੌਤ 5
ਬਲਾਕ ਧਨੌਲਾ
ਕਨਫਰਮ ਕੇਸ 216
ਡਿਸਚਾਰਜ 144
ਐਕਟਿਵ 66
ਮੌਤ 6
ਬਲਾਕ ਮਹਿਲ ਕਲਾਂ
ਕਨਫਰਮ ਕੇਸ 147
ਡਿਸਚਾਰਜ 106
ਐਕਟਿਵ 36
ਮੌਤ 5
ਬਰਨਾਲਾ ਆਪਡੇਟ
ਕੁੱਲ ਕੇਸ 1747
ਐਕਟਿਵ ਕੇਸ 429
ਠੀਕ ਹੋਏ 1281
ਮੌਤਾਂ 37
ਸੰਗਰੂਰ ’ਚ ਕੋਰੋਨਾ ਨਾਲ 2 ਔਰਤਾਂ ਸਮੇਤ 3 ਦੀ ਮੌਤ
ਸੰਗਰੂਰ,(ਬੇਦੀ)- ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਨਾਲ ਅੱਜ 3 ਹੋਰ ਮੌਤਾਂ ਹੋ ਗਈਆਂ ਜਦਕਿ 32 ਨਵੇਂ ਕੇਸ ਸਾਹਮਣੇ ਆਏ। ਜਾਣਕਾਰੀ ਅਨੁਸਾਰ ਸੰਗਰੂਰ ਦੇ 70 ਸਾਲਾ ਬਜ਼ੁਰਗ ਵਿਅਕਤੀ ਅਤੇ ਅਮਰਗੜ੍ਹ ਦੀ 70 ਸਾਲਾ ਬਜ਼ੁਰਗ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਕੌਹਰੀਆਂ ਦੀ 45 ਸਾਲਾ ਔਰਤ ਦੀ ਮੋਹਾਲੀ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ ’ਚ ਹੁਣ ਕੁੱਲ ਪਾਜ਼ੇਟਿਵ ਮਾਮਲੇ 3355 ਤੱਕ ਪੁੱਜ ਚੁੱਕੇ ਹਨ ਜਦਕਿ 2763 ਮਰੀਜ਼ ਠੀਕ ਹੋ ਚੁੱਕੇ ਹਨ ਤੇ 458 ਕੇਸ ਐਕਟਿਵ ਹਨ ਤੇ ਮੌਤਾਂ ਦਾ ਅੰਕੜਾ 134 ਤੱਕ ਪੁੱਜ ਚੁੱਕਾ ਹੈ।
ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ ਕੌਹਰੀਆਂ ਦੀ ਮ੍ਰਿਤਕ
ਦਿੜ੍ਹਬਾ ਮੰਡੀ/ਕੌਹਰੀਆਂ, (ਅਜੈ, ਸ਼ਰਮਾ)-ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋਂ-ਦਿਨ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਅੱਜ ਦਿੜ੍ਹਬਾ ਦੇ ਪਿੰਡ ਬਘਰੌਲ ਦੀ ਕੋਰੋਨਾ ਤੋਂ ਪੀੜਤ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਤਾਰੀ ਮਾਨ ਨੇ ਦੱਸਿਆ ਕਿ ਮੇਰੀ ਭਰਜਾਈ ਪਰਮਜੀਤ ਕੌਰ ਪਿਛਲੇ ਸਮੇਂ ਤੋਂ ਸੂਗਰ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਹੁਣ ਤਕਰੀਬਨ 4 ਦਿਨ ਪਹਿਲਾਂ ਉਹ ਕੋਰੋਨਾ ਪਾਜ਼ੇਟਿਵ ਆਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਜਿੱਥੇ ਬੀਤੀ ਰਾਤ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਐੱਸ.ਐੱਮ.ਓ. ਕੌਹਰੀਆਂ ਤੇਜਿੰਦਰ ਇੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮ੍ਰਿਤਕ ਔਰਤ ਦੇ ਸੰਪਰਕ ’ਚ ਆਏ ਸਾਰੇ ਹੀ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ।
ਸੰਗਰੂਰ ਆਪਡੇਟ
ਕੁੱਲ ਕੇਸ 3355
ਐਕਟਿਵ ਕੇਸ 458
ਠੀਕ ਹੋਏ 2763
ਮੌਤਾਂ 134
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 8 ਮੁਲਜ਼ਮ ਕੀਤੇ ਗ੍ਰਿਫਤਾਰ : SSP ਸੁਰੇਂਦਰ
NEXT STORY