ਮੋਗਾ (ਆਜ਼ਾਦ)-ਮੋਗਾ ਵਿਖੇ ਪੈਸੇ ਦੁੱਗਣੇ ਦੇਣ ਦਾ ਝਾਂਸਾ ਦੇ ਕੇ 3 ਲੱਖ 34 ਹਜ਼ਾਰ 550 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਨਲਾਈਨ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਾਈਬਰ ਕਰਾਈਮ ਮੋਗਾ ਵੱਲੋਂ ਇਕ ਪ੍ਰਾਈਵੇਟ ਕਾਲਜ ਦੇ ਪ੍ਰੋਫੈਸਰ ਨੂੰ ਪੈਸੇ ਦੁੱਗਣੇ ਦੇਣ ਦਾ ਝਾਂਸਾ ਦੇ ਕੇ 3 ਲੱਖ 34 ਹਜ਼ਾਰ 550 ਰੁਪਏ ਦੀ ਠੱਗੀ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਪ੍ਰਵਾਸ
ਇਸ ਸਬੰਧ ਵਿਚ ਕਥਿਤ ਦੋਸ਼ੀ ਨੌਜਵਾਨ ਖ਼ਿਲਾਫ਼ ਸਾਈਬਰ ਕ੍ਰਾਈਮ ਸੈੱਲ ਮੋਗਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਬਰਾੜ ਨਿਵਾਸੀ ਗਲੋਟੀ ਰੋਡ ਕੋਟ ਈਸੇ ਖਾਂ ਨੇ ਕਿਹਾ ਕਿ ਉਸ ਦੀ ਟਿੰਡਰ ਏਪ ਜੋ ਮੈਂ ਆਪਣੇ ਮੋਬਾਇਲ ਫੋਨ ’ਚ ਡਾਊਨਲੋਡ ਕੀਤੀ ਸੀ, ਜਿਸ ਦੇ ਰਾਹੀਂ ਮੈਂਨੂੰ ਹਿਤੇਸ਼ ਖੁਰਾਣਾ ਨਾਂ ਦਾ ਇਕ ਵਿਅਕਤੀ ਮੇਰੇ ਸੰਪਰਕ ਵਿਚ ਆਇਆ ਅਤੇ ਕਿਹਾ ਕਿ ਮੈਂ ਨਿਊਰੋਲੋਜਿਸਟ ਡਾਕਟਰ ਦੀ ਸਿੱਖਿਆ ਅਮਰੀਕਾ ਵਿਚ ਕਰ ਰਿਹਾ ਹਾਂ ਅਤੇ ਉਥੋਂ ਦਾ ਸਿਟੀਜਨ ਹਾਂ ਅਤੇ ਉਹ ਮੇਰੇ ਨਾਲ ਹੌਲੀ-ਹੌਲੀ ਟੈਕਸਟ ਚੈਟ ਕਰਨ ਲੱਗਾ ਅਤੇ ਉਸ ਨੇ ਕਿਹਾ ਕਿ ਮੈਂ ਪੜ੍ਹਾਈ ਕਰ ਰਿਹਾ ਹਾਂ, ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ।
ਮੈਂ ਪੜਾਈ ਖ਼ਤਮ ਕਰਨ ਦੇ ਬਾਅਦ ਆਪ ਤੋਂ ਲਏ ਗਏ ਪੈਸੇ ਡਬਲ ਕਰਵਾ ਕੇ ਵਾਪਸ ਕਰ ਦੇਵਾਂਗਾ, ਜਿਸ ’ਤੇ ਮੈਂ 6 ਮਈ 2025 ਨੂੰ 2550 ਰੁਪਏ ਆਪਣੇ ਬੈਂਕ ਖ਼ਾਤੇ ਰਾਹੀਂ ਉਸ ਦੇ ਦੱਸੇ ਗਏ ਬੈਂਕ ਖ਼ਾਤੇ ਵਿਚ ਪਾ ਦਿੱਤੇ। ਇਸ ਤਰ੍ਹਾਂ ਉਹ ਹੌਲੀ-ਹੌਲੀ ਮੇਰੇ ਨਾਲ ਆਨਲਾਈਨ, ਪੇਅਟੀਐੱਮ. ਰਾਹੀਂ ਹੋਲੀ ਹੋਲੀ ਪੈਸੇ ਮੰਗਵਾਉਂਦਾ ਰਿਹਾ, ਜੋ ਮੈਂ ਉਸ ਦੇ ਦੱਸੇ ਗਏ ਬੈਂਕ ਖ਼ਾਤੇ ਵਿਚ ਪਾਉਂਦਾ ਰਿਹਾ। ਇਸ ਤਰ੍ਹਾਂ ਉਸ ਨੇ ਮੇਰੇ ਨਾਲ 3 ਲੱਖ 34 ਹਜ਼ਾਰ 500 ਰੁਪਏ ਆਪਣੇ ਬੈਂਕ ਖ਼ਾਤੇ ਵਿਚ ਪੁਆ ਲਏ ਜਦਕਿ ਪਹਿਲਾਂ ਮੈਨੂੰ ਸ਼ੱਕ ਸੀ ਕਿ ਉਸ ਨੇ ਮੇਰੇ ਨਾਲ 4 ਲੱਖ 60 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ, ਜਦ ਮੈਂਨੂੰ ਪਤਾ ਲੱਗਾ ਕਿ ਮੇਰੇ ਨਾਲ ਉਕਤ ਵਿਅਕਤੀ ਨੇ ਧੋਖਾਧੜੀ ਕੀਤੀ ਹੈ, ਤਾਂ ਮੈਂ ਜਾਂਚ ਕੀਤੀ, ਤਾਂ ਮੈਂਨੂੰ ਪਤਾ ਲੱਗਾ ਕਿ ਜਿਸ ਬੈਂਕ ਖਾਤੇ ਵਿਚ ਮੈਂ ਉਸ ਨੂੰ ਪੈਸੇ ਭੇਜੇ ਹਨ, ਉਹ ਖਾਤਾ ਵਿਰਕਮ ਸਿੰਘ ਨਿਵਾਸੀ ਮਸੀਤ ਵਾਲੀ ਗਲੀ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਨਾਂ ’ਤੇ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਜਦਕਿ ਉਸ ਨੇ ਮੈਨੂੰ ਜਾਣਬੁੱਝ ਕੇ ਆਪਣਾ ਨਾਂ ਹਿਤੇਸ਼ ਕੁਮਾਰ ਦੱਸਿਆ। ਇਸ ਤਰ੍ਹਾਂ ਕਥਿਤ ਮੁਲਜ਼ਮ ਦੋਸ਼ੀ ਨੇ ਮੈਨੂੰ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਮੇਰੇ ਨਾਲ ਧੋਖਾਧੜੀ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮ ਵਿਕਰਮ ਸਿੰਘ ਦੇ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼
ਕਹਿਰ ਓ ਰੱਬਾ! ਪੰਜਾਬ ਦੇ ਇਸ ਪਿੰਡ 'ਚ ਪਸਰਿਆ ਮਾਤਮ, ਬੁਝ ਗਏ ਤਿੰਨ ਘਰਾਂ ਦੇ ਚਿਰਾਗ
NEXT STORY