ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਦੇ ਗੇਟ ਨੰਬਰ 2 ਨੇੜੇ ਇਕ ਦਰਜਨ ਤੋਂ ਵੱਧ ਜੁਆਰੀਆਂ ਨੇ 2 ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਦੋਵਾਂ ਨੂੰ ਖ਼ੂਨ ਵਿਚ ਲਥਪਥ ਕਰਕੇ ਹਮਲਾਵਰ ਨੌਜਵਾਨ ਉਥੋਂ ਫ਼ਰਾਰ ਹੋ ਗਏ। ਦੇਰ ਰਾਤ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਗ੍ਰਿਫ਼ਤਾਰ ਹੈਪੀ ਪਾਸੀਆ ਬਾਰੇ ਵੱਡੇ ਖ਼ੁਲਾਸੇ, ਮਾਂ ਤੇ ਭੈਣ ਬਾਰੇ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਜਾਣਕਾਰੀ ਦਿੰਦੇ ਹੋਏ ਨਰਿੰਦਰ ਕੁਮਾਰ ਨੰਦੂ ਅਤੇ ਕਰਨ ਨੇ ਦੱਸਿਆ ਕਿ ਉਹ ਮਕਸੂਦਾਂ ਸਬਜ਼ੀ ਮੰਡੀ ਵਿਚ ਫਰੂਟ ਦੇ ਆੜ੍ਹਤੀ ਕੋਲ ਕੰਮ ਕਰਦੇ ਹਨ। ਰਾਤ ਨੂੰ ਉਨ੍ਹਾਂ ਦਾ ਕੁਝ ਹਿਸਾਬ ਬਾਕੀ ਸੀ, ਜਿਸ ਕਾਰਨ ਉਹ ਦਫ਼ਤਰ ਤੋਂ ਦੇਰ ਰਾਤ ਨਿਕਲੇ ਸਨ। ਜਿਵੇਂ ਹੀ ਉਹ ਗੇਟ ਨੰ. 2 ਕੋਲ ਆਏ ਤਾਂ ਉਥੇ ਇਕ ਦਰਜਨ ਦੇ ਲਗਭਗ ਲੋਕ ਜੂਆ ਖੇਡ ਰਹੇ ਸਨ। ਉਨ੍ਹਾਂ ਨੇੜਿਓਂ ਨਿਕਲਦੇ ਹੀ ਬਿਨਾਂ ਕਿਸੇ ਗੱਲ ਦੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਉਸ ਵੱਲੋਂ ਵਿਰੋਧ ਕਰਨ ’ਤੇ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਕੱਢ ਲਏ ਅਤੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਕਰਨ ਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਵੀ ਉਨ੍ਹਾਂ ਹਮਲਾ ਕਰ ਦਿੱਤਾ ਅਤੇ ਖ਼ੂਨ ਵਿਚ ਲਥਪਥ ਕਰਕੇ ਫ਼ਰਾਰ ਹੋ ਗਏ। ਪੀੜਤਾਂ ਨੇ ਪੁਲਸ ਕੰਟਰੋਲ ’ਤੇ ਸੂਚਨਾ ਦਿੱਤੀ ਤਾਂ ਪੀ. ਸੀ. ਆਰ. ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਸ ASI ਤੇ ਹੌਲਦਾਰ 'ਤੇ ਡਿੱਗੀ ਗਾਜ, ਹੋ ਗਿਆ ਵੱਡਾ ਐਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤਾਂ ਨੇ ਭਰੀ ਹਾਜ਼ਰੀ
NEXT STORY