ਚੰਡੀਗੜ੍ਹ (ਪ੍ਰੀਕਸ਼ਿਤ)- ਚੰਡੀਗੜ੍ਹ 'ਚ ਸ਼ਰਮਾਸਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਸੈਕਟਰ-19 ਥਾਣਾ ਪੁਲਸ ਨੇ ਇਕ ਨਾਬਾਲਗਾ ਦੇ 4 ਸਾਲਾ ਤੱਕ ਹੋਏ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਡੈਂਟਿਸਟ ਅਤੇ ਕੱਪੜਾ ਕਾਰੋਬਾਰੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਤੇ ਸਮੂਹਿਕ ਜ਼ਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਜ਼ੀਰੋ ਐੱਫ਼. ਆਈ. ਆਰ. ਦਰਜ ਕਰਦਿਆਂ ਕੇਸ ਨੂੰ ਮੋਹਾਲੀ ਪੁਲਸ ਨੂੰ ਟਰਾਂਸਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮ ਡਾਕਟਰ ਖ਼ੁਦ ਨੂੰ ਪੀੜਤ ਦੱਸ ਕੇ ਪੁਲਸ ਕੋਲ ਮਦਦ ਲੈਣ ਪਹੁੰਚਿਆ। ਮੁਲਜ਼ਮ ਡਾਕਟਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਕਿ ਆਪਣੇ ਆਪ ਨੂੰ ਵਕੀਲ ਦੱਸਣ ਵਾਲਾ ਇਕ ਵਿਅਕਤੀ ਉਸ ਨੂੰ ਅਣਜਾਣ ਨੰਬਰ ਤੋਂ ਫੋਨ ਕਰਦਾ ਹੈ ਅਤੇ ਉਸ ਨੂੰ ਜ਼ਬਰ-ਜ਼ਿਨਾਹ ਦੇ ਮਾਮਲੇ ਤੋਂ ਬਚਾਉਣ ਬਦਲੇ 5 ਲੱਖ ਰੁਪਏ ਦੀ ਮੰਗ ਕਰਕੇ ਡਰਾਉਂਦਾ-ਧਮਕਾਉਂਦਾ ਹੈ। ਮਾਮਲੇ ’ਚ ਸੈਕਟਰ-19 ਥਾਣਾ ਪੁਲਸ ਨੇ ਡਾਕਟਰ ਦੀ ਸ਼ਿਕਾਇਤ ’ਚ ਦੱਸੇ ਗਏ ਮੋਬਾਇਲ ਨੰਬਰ ’ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਪੀੜਤਾ ਉਸ ਦੀ ਦੋਸਤ ਸੀ, ਜੋ ਘਟਨਾ ਸਮੇਂ 14 ਸਾਲ ਦੀ ਨਾਬਾਲਗਾ ਸੀ ਅਤੇ ਇਸ ਵੇਲੇ 17 ਸਾਲ ਦੀ ਹੈ। ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜ਼ਬਰ-ਜ਼ਿਨਾਹ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਗੈਂਗਸਟਰ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ DGP ਦਾ ਵੱਡਾ ਬਿਆਨ
ਮਾਮਲੇ ’ਚ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁੱਲਾਂਪੁਰ ’ਚ ਆਪਣਾ ਕਲੀਨਿਕ ਚਲਾਉਣ ਵਾਲੇ ਮੁਲਜ਼ਮ ਡੈਂਟਿਸਟ ਡਾਕਟਰ ਗੁਰਚਰਨ ਸਿੰਘ ਅਤੇ ਮੁੱਲਾਂਪੁਰ ਦੇ ਕੱਪੜਾ ਕਾਰੋਬਾਰੀ ਅਤੇ ਉਸ ਦੇ ਦੋਸਤ ਕਸਤੂਰੀ ਲਾਲ ਖ਼ਿਲਾਫ਼ ਜ਼ੀਰੋ ਐੱਫ਼. ਆਈ. ਆਰ. ਦਰਜ ਕਰਦਿਆਂ ਕੇਸ ਐੱਸ. ਐੱਸ. ਪੀ. ਮੋਹਾਲੀ ਨੂੰ ਭੇਜ ਦਿੱਤਾ ਹੈ ਕਿਉਂਕਿ ਬੱਚੀ ਨਾਲ ਸਮੂਹਿਕ ਜ਼ਬਰ-ਜ਼ਿਨਾਹ ਮੁੱਲਾਂਪੁਰ ਦੇ ਇਕ ਘਰ ’ਚ ਅਤੇ ਨਯਾਗਾਓਂ ਦੇ ਹੋਟਲ ’ਚ ਹੋਇਆ ਸੀ। ਉੱਥੇ ਹੀ ਸੈਕਟਰ-19 ਥਾਣਾ ਪੁਲਸ ਨੇ ਡਾ. ਗੁਰਚਰਨ ਸਿੰਘ ਦੀ ਸ਼ਿਕਾਇਤ ’ਤੇ ਅਣਜਾਣ ਵਿਅਕਤੀ ਖ਼ਿਲਾਫ਼ ਐਕਸਟ੍ਰਾਸ਼ਨ ਦਾ ਕੇਸ ਦਰਜ ਕਰ ਲਿਆ ਹੈ।
ਡੈਂਟਿਸਟ ਡਾਕਟਰ ਦੀ ਸ਼ਿਕਾਇਤ ’ਤੇ ਐਕਸਟ੍ਰਾਸ਼ਨ ਦਾ ਕੇਸ ਦਰਜ
ਚੰਡੀਗੜ੍ਹ ਸੈਕਟਰ-19 ਦੇ ਰਹਿਣ ਵਾਲੇ ਡਾਕਟਰ ਗੁਰਚਰਨ ਨੇ ਐੱਸ. ਐੱਸ. ਪੀ. ਵਿੰਡੋ ਰਾਹੀਂ ਸ਼ਿਕਾਇਤ ’ਚ ਦੱਸਿਆ ਕਿ ਆਪਣੇ ਆਪ ਨੂੰ ਵਕੀਲ ਦੱਸਣ ਵਾਲਾ ਵਿਅਕਤੀ ਉਸ ਨੂੰ ਅਣਜਾਣ ਨੰਬਰ ਤੋਂ ਫੋਨ ਕਰਦਾ ਹੈ ਅਤੇ ਉਸ ਨੂੰ ਜ਼ਬਰ-ਜ਼ਿਨਾਹ ਦੇ ਮਾਮਲੇ ’ਚ ਬਚਾਉਣ ਬਦਲੇ 5 ਲੱਖ ਰੁਪਏ ਦੀ ਮੰਗ ਕਰਦਾ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਪਹਿਲਾਂ ਤਾਂ ਉਸ ਨੂੰ ਟਾਲਦਾ ਰਿਹਾ ਪਰ ਬਾਅਦ ’ਚ ਸ਼ਿਕਾਇਤਕਰਤਾ ਨੇ ਜਦੋਂ ਇਸ ਬਾਰੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਪੀੜਤ ਨੇ ਉਸ ਨੂੰ ਮੁਲਜ਼ਮ ਵੱਲੋਂ ਆਉਣ ਵਾਲੇ ਫੋਨ ਕਾਲ ਦੀ ਰਿਕਾਰਡਿੰਗ ਕਰ ਲਈ, ਜਿਸ ਵਿਚ ਮੁਲਜ਼ਮ ਉਸ ਨੂੰ ਅੰਮ੍ਰਿਤਪਾਲ ਦੇ ਬੰਦਿਆਂ ਦੇ ਨਾਂ ਦੀ ਧਮਕੀ ਦੇ ਰਿਹਾ ਹੈ। ਮਾਮਲੇ ਵਿਚ ਸੈਕਟਰ-19 ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਪੀੜਤ ਵੱਲੋਂ ਦੱਸੇ ਗਏ ਮੋਬਾਇਲ ਨੰਬਰ ਵਰਤਣ ਵਾਲੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ Alert! ਆਉਣ ਵਾਲੇ ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਘਰ ਛੱਡਣ ਬਹਾਨੇ ਕਰਦਾ ਰਿਹਾ ਜ਼ਬਰ-ਜ਼ਿਨਾਹ
ਕੁੜੀ ਨੂੰ ਥਾਣੇ ਬੁਲਾਇਆ ਤਾਂ ਉਸ ਨੇ ਦੱਸਿਆ ਕਿ ਹੁਣ ਉਹ 17 ਸਾਲ ਦੀ ਹੈ ਅਤੇ 14 ਸਾਲ ਦੀ ਉਮਰ ’ਚ ਹੀ ਇਕ ਦੁਕਾਨ ’ਚ ਕੰਮ ਕਰਦੀ ਸੀ।ਉਸ ਦੇ ਨਾਲ ਵਾਲੀ ਦੁਕਾਨ ਦਾ ਮਾਲਕ ਕਸਤੂਰੀ ਲਾਲ ਉਸ ਨੂੰ ਘਰ ਛੱਡਣ ਬਹਾਨੇ ਲਿਜਾਂਦਾ ਰਿਹਾ ਅਤੇ 4 ਸਾਲ ਉਸ ਨੂੰ ਮੁੱਲਾਂਪੁਰ ਅਤੇ ਨਯਾਗਾਓਂ ਦੇ ਹੋਟਲ ’ਚ ਜਾ ਕੇ ਉਸ ਨਾਲ ਜ਼ਬਰ-ਜ਼ਿਨਾਹ ਕਰਦਾ ਰਿਹਾ। ਉਸ ਦੌਰਾਨ ਬੱਚੀ ਨੇ ਡਰ ਕਾਰਨ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ। ਇਕ ਦਿਨ ਨਯਾਗਾਓਂ ਦੇ ਹੋਟਲ ’ਚ ਮੁਲਜ਼ਮ ਨੇ ਮੁੱਲਾਂਪੁਰ ’ਚ ਹੀ ਡੈਂਟਲ ਕਲੀਨਿਕ ਚਲਾਉਣ ਵਾਲੇ ਆਪਣੇ ਦੋਸਤ ਗੁਰਚਰਨ ਸਿੰਘ ਨੂੰ ਬੁਲਾਇਆ, ਜਿੱਥੇ ਡਾਕਟਰ ਨੇ ਵੀ ਉਸ ਨਾਲ ਜ਼ਬਰ-ਜ਼ਿਨਾਹ ਕੀਤਾ। ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਨਾਲ ਹੋ ਰਹੀ ਇਸ ਦਰਿੰਦਗੀ ਦੀ ਜਾਣਕਾਰੀ ਆਪਣੇ ਦੋਸਤ ਨੂੰ ਦਿੱਤੀ। ਉਸ ਨੇ ਮੁਲਜ਼ਮ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਨਹੀਂ ਪਤਾ ਕਿ ਕੀ ਗੱਲ ਹੋਈ ਹੈ। ਇਸ ’ਤੇ ਲੜਕੀ ਦੇ ਬਿਆਨ ਮਿਲਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਡਾਕਟਰ ਤੇ ਬੱਚੀ ਨੂੰ ਆਹਮੋ-ਸਾਹਮਣੇ ਕਰਵਾਇਆ। ਦੋਵਾਂ ਦੀ ਗੱਲ ਸੁਣਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਡਾਕਟਰ ਅਤੇ ਕਸਤੂਰੀ ਲਾਲ ਖ਼ਿਲਾਫ਼ ਸਮੂਹਿਕ ਜ਼ਬਰ-ਜ਼ਿਨਾਹ ਦਾ ਕੇਸ ਦਰਜ ਕਰ ਲਿਆ। ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਵੱਡਾ ਬਿਆਨ
NEXT STORY