ਮੋਗਾ, (ਅਾਜ਼ਾਦ)- ਪੁਲਸ ਨੇ ਜੂਆ ਖੇਡਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਕੇ 148000 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਅੰਮ੍ਰਿਤਸਰ ਰੋਡ ਮੋਗਾ ’ਤੇ ਸਥਿਤ ਦਸਮੇਸ਼ ਨਗਰ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕਾਲਾ ਨਾਂ ਦੇ ਇਕ ਲਡ਼ਕੇ ਦੇ ਘਰ ਕੁੱਝ ਲਡ਼ਕੇ ਜੂਆ ਖੇਡ ਰਹੇ ਹਨ, ਜੋ ਗੈਰ-ਕਾਨੂੰਨੀ ਹੈ, ਜਿਸ ’ਤੇ ਪੁਲਸ ਪਾਰਟੀ ਨੇ ਤੁਰੰਤ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਕਾਲਾ ਨਿਵਾਸੀ ਦਸਮੇਸ਼ ਨਗਰ, ਨਿਤਿਨ ਕੁਮਾਰ ਨਿਵਾਸੀ ਮੁਹੱਲਾ ਕਿਸ਼ਨਪੁਰਾ ਕਲਾਂ, ਸਿਧਾਰਥ ਮਹਾਜਨ ਨਿਵਾਸੀ ਰਜਿੰਦਰ ਅਸਟੇਟ, ਚਮਕੌਰ ਸਿੰਘ ਨਿਵਾਸੀ ਨਿਊ ਗੀਤਾ ਕਾਲੋਨੀ, ਗਗਨਦੀਪ ਨਿਵਾਸੀ ਰਾਮਗੰਜ ਮੰਡੀ ਮੋਗਾ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ 1,48000 ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ । ਕਥਿਤ ਦੋਸ਼ੀਆਂ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਸਾਰਿਆਂ ਨੂੰ ਬਰ ਜ਼ਮਾਨਤ ਰਿਹਾ ਕਰ ਦਿੱਤਾ ਗਿਆ।
ਦਿ ਕਲਾਸ ਫੋਰ ਯੂਨੀਅਨ ਨੇ ਸਿਵਲ ਸਰਜਨ ਨੂੰ ਸੌਂਪਿਆ ਮੰਗ-ਪੱਤਰ
NEXT STORY