ਮੋਹਾਲੀ - ਮੋਹਾਲੀ ਦੇ ਫੇਜ਼-11 'ਚ ਰਹਿਣ ਵਾਲੇ ਸੁਭਾਸ਼ ਵਤਸ ਨੇ ਨਵੰਬਰ 2020 ਵਿੱਚ ਜ਼ਾਰਾ ਸ਼ੋਅਰੂਮ ਤੋਂ ਜੁੱਤਿਆਂ ਦਾ ਜੋੜਾ ਅਤੇ ਵਿੰਡ ਜੈਕੇਟ ਖਰੀਦੇ ਸਨ। ਦੋ ਮਹੀਨਿਆਂ ਬਾਅਦ ਖ਼ਰੀਦੇ ਹੋਏ ਬੂਟਾਂ ਦੇ ਖੱਬੇ ਪੈਰ ਦਾ ਸੋਲ ਖ਼ਰਾਬ ਹੋ ਗਿਆ। ਉਸ ਨੇ ਸ਼ੋਅਰੂਮ ਵਿੱਚ ਜਾ ਕੇ ਬਦਲੀ ਲਈ ਕਿਹਾ, ਪਰ ਉਨ੍ਹਾਂ ਨੇ ਮੁਰੰਮਤ ਕਰਨ ਲਈ ਕਿਹਾ। ਇਸ 'ਤੇ ਸੁਭਾਸ਼ ਨੇ 15 ਮਾਰਚ 2021 ਨੂੰ ਖਪਤਕਾਰ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਹੁਣ ਇਸ ਮਾਮਲੇ 'ਚ 4 ਸਾਲ ਬਾਅਦ ਅਦਾਲਤ ਨੇ ਖਪਤਕਾਰ ਦੇ ਹੱਕ 'ਚ ਫੈਸਲਾ ਸੁਣਾਉਂਦਿਆਂ ਜ਼ਾਰਾ ਸਟੋਰ ਨੂੰ ਪੁਰਾਣੀਆਂ ਜੁੱਤੀਆਂ ਦੇ ਬਦਲੇ ਨਵੇਂ ਬੂਟ ਦੇਣ ਦੇ ਨਾਲ-ਨਾਲ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਸ਼ਿਕਾਇਤਕਰਤਾ ਸੁਭਾਸ਼ ਨੇ ਦੱਸਿਆ ਕਿ ਉਨ੍ਹਾਂ ਨੇ 4990 ਰੁਪਏ ਦੇ ਬੂਟ ਖ਼ਰੀਦੇ ਸਨ। ਜਦੋਂ ਇਕ ਪ੍ਰੋਗਰਾਮ ਵਿਚ ਇਨ੍ਹਾਂ ਬੂਟਾਂ ਨੂੰ ਪਾ ਕੇ ਗਏ ਤਾਂ ਖੱਬੇ ਪੈਰ ਦਾ ਸੋਲ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਸਾਰਿਆਂ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਹਾਲਾਂਕਿ ਸੁਭਾਸ਼ ਨੇ ਇਹ ਬੂਟ ਸਿਰਫ਼ 5-6 ਵਾਰ ਹੀ ਪਾਏ ਸਨ।
ਇਹ ਵੀ ਪੜ੍ਹੋ : ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ
ਅਦਾਲਤ ਨੇ ਹੱਕ ਵਿਚ ਸੁਣਾਇਆ ਫ਼ੈਸਲਾ
ਕੰਪਨੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਕਲੇਮ ਦਾ ਹੱਕਦਾਰ ਨਹੀਂ ਹੈ ਕਿਉਂਕਿ ਕੰਪਨੀ ਨੇ ਮੁਫ਼ਤ ਵਿਚ ਬੂਟ ਠੀਕ ਕਰਨ ਦੀ ਗੱਲ਼ ਕਹੀ ਸੀ। ਪਰ ਬੂਟ ਬਦਲ ਕੇ ਦੇਣਾ ਜਾਂ ਪੈਸੇ ਵਾਪਸ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੰਪਨੀ ਨੇ ਖ਼ਰਾਬ ਬੂਟ ਨਹੀਂ ਵੇਚੇ ਸਨ। ਅਦਾਲਤ ਨੇ ਕਿਹਾ ਕਿ ਬੂਟਾਂ ਦੀ ਹਾਲਤ ਅਜਿਹੀ ਨਹੀਂ ਹੈ ਕਿ ਇਸ ਨੂੰ ਪਹਿਣਿਆ ਨਹੀਂ ਜਾ ਸਕਦਾ। ਜੇਕਰ ਕੰਪਨੀ ਦੀ ਗਲਤੀ ਹੀ ਨਹੀਂ ਹੈ ਤਾਂ ਫਿਰ ਕੰਪਨੀ ਇਸ ਨੂੰ ਮੁਰੰਮਤ ਕਰਕੇ ਕਿਉਂ ਦੇ ਰਹੀ ਹੈ?
ਇਹ ਵੀ ਪੜ੍ਹੋ : ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 2.0 : ਕਿਸਾਨ ਅੱਜ ਮਨਾਉਣਗੇ ਕਾਲਾ ਦਿਨ, 26 ਨੂੰ ਹੋਵੇਗੀ ਟਰੈਕਟਰ ਪਰੇਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ
NEXT STORY