ਅਬੋਹਰ, (ਸੁਨੀਲ)- ਨਗਰ ਥਾਣਾ ਨੰ. 2 ਮੁਖੀ ਚੰਦਰ ਸ਼ੇਖਰ ਅਤੇ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ, ਐਡੀਸ਼ਨਲ ਐੱਸ. ਐੱਚ. ਓ. ਰਣਜੀਤ ਸਿੰਘ ਅਤੇ ਪੁਲਸ ਪਾਰਟੀ ਨੇ 7 ਸਾਲਾ ਬੱਚੇ ਨਾਲ ਬਦਫੈਲੀ ਕਰਨ ਵਾਲੇ ਮੁੱਖ ਮੁਲਜ਼ਮ ਪਾਲਾ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਰਾਮਦੇਵ ਨਗਰੀ ਗਲੀ ਨੰ. 2 ਨੂੰ ਕਾਬੂ ਕੀਤਾ ਹੈ, ਜਦਕਿ ਇਸ ਮਾਮਲੇ ’ਚ ਦੂਜਾ ਮੁਲਜ਼ਮ ਬੰਟੀ ਪੁੱਤਰ ਚਾਨਣ ਸਿੰਘ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਪੁਲਸ ਨੇ ਲਡ਼ਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ। ਜਲਦ ਹੀ ਦੂਜੇ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ।
ਸਡ਼ਕ ਹਾਦਸੇ ’ਚ 1 ਦੀ ਮੌਤ, 3 ਜਖ਼ਮੀ
NEXT STORY